ਯੂਕਰੇਨ ਦੇ ਮਾਈਕੋਲਾਇਵ ਬੰਦਰਗਾਹ ’ਤੇ ਵਪਾਰਕ ਜਹਾਜ਼ ’ਚ ਘੱਟੋ-ਘੱਟ 21 ਭਾਰਤੀ ਨਾਵਿਕ ਫਸੇ

193
Share

ਮੁੰਬਈ, 5 ਮਾਰਚ (ਪੰਜਾਬ ਮੇਲ)- ਯੂਕਰੇਨ ਦੀ ਮਾਈਕੋਲਾਇਵ ਬੰਦਰਗਾਹ ’ਤੇ ਇਕ ਵਪਾਰਕ ਜਹਾਜ਼ ’ਤੇ ਘੱਟੋ ਘੱਟ 21 ਭਾਰਤੀ ਨਾਵਿਕ ਕੁਝ ਸਮੇਂ ਤੋਂ ਫਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ ਅਤੇ ਆਪਣੇ ਪਰਿਵਾਰਾਂ ਅਤੇ ਜਹਾਜ਼ ਪ੍ਰਬੰਧਨ ਏਜੰਸੀ ਦੇ ਸੰਪਰਕ ਵਿਚ ਹਨ। ਇਹ ਜਾਣਕਾਰੀ ਏਜੰਸੀ ਦੇ ਬਾਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੈ ਪ੍ਰਾਸ਼ਰ ਨੇ ਦਿੱਤੀ। ਪ੍ਰਾਸ਼ਰ ਨੇ ਕਿਹਾ ਕਿ 24 ਹੋਰ ਜਹਾਜ਼ ਵੀ ਬੰਦਰਗਾਹ ’ਤੇ ਹਨ ਅਤੇ ਉਨ੍ਹਾਂ ’ਤੇ ਵੀ ਭਾਰਤੀ ਨਾਵਿਕ ਹਨ। ਉਨ੍ਹਾਂ ਕਿਹਾ ਕਿ ਵੀਆਰ ਮੈਰੀਟਾਈਮ (ਜਹਾਜ਼ ਪ੍ਰਬੰਧਨ ਏਜੰਸੀ) ਹਾਲਾਤ ’ਤੇ ਨਜ਼ਰ ਰੱਖ ਰਹੀ ਹੈ। ਉਧਰ, ਵਿਦੇਸ਼ ਮੰਤਰਾਲੇ ਤੇ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਅਤੇ ਖੇਤਰੀ ਸ਼ਿਪਿੰਗ ਰੈਗੂਲੇਟਰ ਦੇ ਡੀ.ਜੀ. ਸਬੰਧਤ ਅਧਿਕਾਰੀਆਂ ਨੂੰ ਹਾਲਾਤ ਤੋਂ ਜਾਣੂ ਕਰਵਾ ਰਹੇ ਹਨ।

Share