ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਐਤਵਾਰ ਨੂੰ 11 ਜਹਾਜ਼ਾਂ ਰਾਹੀਂ 2200 ਭਾਰਤੀ ਮੁਲਕ ਪਰਤਣਗੇ: ਹਵਾਬਾਜ਼ੀ ਮੰਤਰਾਲਾ

242
Share

ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਐਤਵਾਰ ਨੂੰ 11 ਜਹਾਜ਼ਾਂ ਰਾਹੀਂ 2200 ਤੋਂ ਵਧ ਭਾਰਤੀ ਮੁਲਕ ਪਰਤਣਗੇ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 15 ਉਡਾਣਾਂ ਰਾਹੀਂ ਕਰੀਬ 3000 ਭਾਰਤੀਆਂ ਨੂੰ ‘ਏਅਰਲਿਫਟ’ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਰੂਸ ਦੇ ਹਮਲੇ ਮਗਰੋਂ 24 ਫਰਵਰੀ ਤੋਂ ਯੂਕਰੇਨ ਦਾ ਹਵਾਈ ਖੇਤਰ ਬੰਦ ਹੈ। ਯੁੂਕਰੇਨ ’ਚ ਫਸੇ ਭਾਰਤੀਆਂ ਨੂੰ ਉਸ ਦੇ ਗੁਆਂਢੀ ਮੁਲਕਾਂ ਰਾਹੀਂ ਮੁਲਕ ਵਾਪਸ ਲਿਆਇਆ ਜਾ ਰਿਹਾ ਹੈ।

Share