ਯੂਕਰੇਨ ‘ਚ ਫਸੇ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ, ਭਾਰਤ ਸਰਕਾਰ ਵਾਪਸ ਲਿਆਉਣ ‘ਚ ਜੁਟੀ

237
Share

ਨਵੀਂ ਦਿੱਲੀ, 24 ਫਰਵਰੀ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਦੁਆਰਾ ਯੂਕਰੇਨ ਦੇ ਵਿਰੁੱਧ ਫੌਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਯੂਕਰੇਨ ‘ਚ ਫਸੇ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਕੋਸ਼ਿਸ਼ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੂਮੂਰਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ‘ਚ ਜਾਣਕਾਰੀ ਸਾਂਝਾ ਕੀਤੀ ਹੈ ਕਿ ਵਿਦਿਆਰਥੀਆਂ ਦੀ ਵਾਪਸੀ ਦਾ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

ਨਿਊਜ਼ ਏਜੰਸੀ ਏਐਨਆਈ ਦੀ ਅਪਡੇਟ ਮੁਤਾਬਕ ਤਿਰੂਮੂਰਤੀ ਨੇ ਯੂਐਨਐਸਸੀ ‘ਚ ਕਿਹਾ ਯੂਕਰੇਨ ‘ਚ 20,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਅਸੀਂ ਵਿਦਿਆਰਥੀਆਂ ਸਣੇ ਸਾਰੇ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਪ੍ਰਦਾਨ ਕਰ ਰਹੇ ਹਾਂ।

ਦੂਜੇ ਪਾਸੇ ਏਜੰਸੀ ਦੀ ਖਬਰ ਮੁਤਾਬਕ ਭਾਰਤੀ ਵਿਦਿਆਰਥੀਆਂ ਸਣੇ 182 ਯਾਤਰੀਆਂ ਵਾਲੀ ਇਕ ਫਲਾਈਟ ਨਵੀਂ ਦਿੱਲੀ ਏਅਰਪੋਰਟ ‘ਤੇ ਅੱਜ 24 ਫਰਵਰੀ ਨੂੰ ਪੁੱਜੀ। ਇਨ੍ਹਾਂ ਯਾਤਰੀਆਂ ਨੂੰ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦੁਆਰਾ ਦਿੱਲੀ ਲਿਆਂਦਾ ਗਿਆ।

ਜ਼ਿਕਰਯੋਗ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ‘ਚ ਭਾਰਤੀ ਦੂਤਘਰ ਦੁਆਰਾ 20 ਫਰਵਰੀ 2022 ਨੂੰ ਐਡਵਾਈਜਰੀ ਜਾਰੀ ਕੀਤੀ ਸੀ ਕਿ ਸਾਰੇ ਭਾਰਤੀ ਵਿਦਿਆਰਥੀ ਅਸਥਾਈ ਤੌਰ ‘ਤੇ ਯੂਕਰੇਨ ਛੱਡ ਦੇਣ।

ਇਸ ਦੇ ਨਾਲ ਹੀ  ਦੂਤਘਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਸਬੰਧਿਤ ਕਾਂਨਟ੍ਰੈਕਟਰ ਤੋਂ ਚਾਰਟਰ ਫਲਾਈਟ ਲਈ ਸੰਪਰਕ ਕਰਨ ਤੇ ਦੂਤਘਰ ਦੇ ਸੋਸ਼ਲ ਮੀਡੀਆ ਚੈਨਲ ਤੇ ਵੈੱਬਸਾਈਟ ‘ਤੇ ਜਾਰੀ ਹੋਣ ਵਾਲੀ ਅਪਡੇਟ ‘ਤੇ ਨਜ਼ਰ ਰੱਖਣ। ਭਾਰਤ ਤੋਂ ਯੂਕਰੇਨ ‘ਚ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਮੈਡੀਕਲ ਦੇ ਹਨ ਜੋ ਕਿ ਦਿੱਲੀ ਤੋਂ ਲੈ ਕੇ ਗੁਜਰਾਤ ਸੂਬਿਆਂ ਤੋਂ ਆਉਂਦੇ ਹਨ।


Share