ਯੂਐੱਨ: ਗੁਟੇੇਰੇਜ਼ ਨੂੰ ਮੁੜ ਸਕੱਤਰ ਜਨਰਲ ਬਣਾਉਣ ਦੀ ਵਕਾਲਤ

310
Share

ਸੰਯੁਕਤ ਰਾਸ਼ਟਰ, 22 ਜਨਵਰੀ (ਪੰਜਾਬ ਮੇਲ)- ਚੀਨ ਨੇ ਅੰਤੋਨੀਓ ਗੁਟੇਰੇਜ਼ ਨੂੰ ਸੰਯੁਕਤ ਰਾਸ਼ਟਰ ਦਾ ਦੂਜੀ ਵਾਰ ਸਕੱਤਰ ਜਨਰਲ ਬਣਾਏ ਜਾਣ ਦੀ ਹਮਾਇਤ ਕੀਤੀ ਹੈ। ਗੁਟੇਰੇਜ਼ (71) ਦਾ ਯੂਐੱਨ ਦੇ ਸਕੱਤਰ ਜਨਰਲ ਵਜੋਂ ਪਹਿਲਾਂ ਕਾਰਜਕਾਲ 31 ਦਸੰਬਰ ਨੂੰ ਖ਼ਤਮ ਹੋ ਗਿਆ ਹੈ। ਚੀਨ ਦੇ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਗੁਟੇਰੇਜ਼ ਨੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਧਾਨ ਵੋਲਕਨ ਬੋਜ਼ਕਰ ਨੂੰ ਇਕ ਪੱਤਰ ਲਿਖ ਕੇ ਹੋਰ ਪੰਜ ਸਾਲ ਇਸ ਅਹੁਦੇ ’ਤੇ ਬਰਕਰਾਰ ਰੱਖਣ ਦੀ ਖਾਹਿਸ਼ ਜਤਾਈ ਹੈ। ਗੁਟੇਰੇਜ਼ ਨੇ ਪੱਤਰ ਵਿੱਚ ਕਿਹਾ, ‘ਮੈਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵਜੋਂ ਦੂਜੇ ਕਾਰਜਕਾਲ ਲਈ ਸੇਵਾਵਾਂ ਦੇਣ ਲਈ ਉਪਲਬਧ ਹਾਂ।’ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਚਿੰਗ ਨੇ ਕਿਹਾ ਕਿ ਗੁਟੇਰੇਜ਼ ਦੇ ਯੂਐੱਨ ਦਾ ਸਕੱਤਰ ਜਨਰਲ ਰਹਿੰਦਿਆਂ ਇਸ ਆਲਮੀ ਸੰਸਥਾ ਨੇ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਨੂੰ ਕਾਇਮ ਰੱਖਣ, ਮਹਾਮਾਰੀ ਦੇ ਟਾਕਰੇ ਲਈ ਕੌਮਾਂਤਰੀ ਪੱਧਰ ’ਤੇ ਸਹਿਯੋਗ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਇਸ ਵਾਸਤੇ ਚੀਨ ਗੁਟੇਰੇਜ਼ ਨੂੰ ਅਗਲੇ ਸਕੱਤਰ ਜਨਰਲ ਵਜੋਂ ਢੁੱਕਵਾਂ ਉਮੀਦਵਾਰ ਮੰਨਦਾ ਹੈ।


Share