ਯੂਏਈ ਵਿੱਚ ਪੰਜਾਬੀ ਨੌਜਵਾਨ ਦੀ ਨਿਕਲੀ 19.90 ਕਰੋੜ ਦੀ ਲਾਟਰੀ 

855

ਦੁਬਈ, 5 ਸਤੰਬਰ (ਪੰਜਾਬ ਮੇਲ)- ਯੂਏਈ ਵਿੱਚ ਰਹਿੰਦੇ 35 ਸਾਲਾ ਭਾਰਤੀ ਵਿਅਕਤੀ ਦੀ 10 ਲੱਖ ਦਰਹਾਮ (19.90 ਕਰੋੜ) ਦੀ ਲਾਟਰੀ ਨਿਕਲੀ ਹੈ। ਖੁਸ਼ਕਿਸਮਤ ਭਾਰਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਦੱਸੀ ਗਈ ਹੈ, ਜੋ ਪਿੱਛੋਂ ਪੰਜਾਬ ਨਾਲ ਸਬੰਧਤ ਹੈ ਤੇ ਇਥੇ ਸ਼ਾਰਜਾਹ ਵਿੱਚ ਆਈਟੀ ਮੈਨੇਜਰ ਵਜੋਂ ਕੰਮ ਕਰਦਾ ਹੈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਗੁਰਪ੍ਰੀਤ ਨੇ ਇਹ ਲੱਕੀ ਟਿਕਟ ਨੰ.067757 12 ਅਗਸਤ ਨੂੰ ਖਰੀਦੀ ਸੀ। ਸਿੰਘ ਨੂੰ 3 ਸਤੰਬਰ ਨੂੰ ਜਦੋਂ ਲਾਟਰੀ ਦੇ ਪ੍ਰਬੰਧਕਾਂ ਵੱਲੋਂ ਜੈਕਪਾਟ ਨਿਕਲਣ ਦੀ ਜਾਣਕਾਰੀ ਦਿੱਤੀ ਤਾਂ ਉਸ ਨੂੰ ਲੱਗਿਆ ਕਿ ਕੋਈ ਊਸ ਨਾਲ ਮਜ਼ਾਕ ਕਰ ਰਿਹੈ। ਗੁਰਪ੍ਰੀਤ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਲਾਟਰੀ ਰਾਹੀਂ ਆਪਣੀ ਕਿਸਮਤ ਅਜ਼ਮਾ ਰਿਹਾ ਸੀ।