ਯੂਏਈ ਤੋਂ ਪਰਤੇ ਭਾਰਤ ਸੁਰੇਸ਼ ਰੈਨਾ, ਨਹੀਂ ਹੋਣਗੇ IPL ਦਾ ਹਿੱਸਾ

394
Share

ਨਵੀਂ ਦਿੱਲੀ,  29 ਅਗਸਤ (ਪੰਜਾਬ ਮੇਲ)- ਚੇਨੱਈ ਸੁਪਰਕਿੰਗਜ਼ ਦੇ ਖਿਡਾਰੀ ਸੁਰੇਸ਼ ਰੈਨਾ ਯੂਏਈ ‘ਚ ਹੋਣ ਵਾਲੇ ਆਈਪੀਐਲ ਦਾ ਹਿੱਸਾ ਨਹੀਂ ਹੋਣਗੇ। ਸੁਰੇਸ਼ ਰੈਨਾ ਭਾਰਤ ਪਰਤ ਆਏ ਹਨ। ਉਹ ਨਿੱਜੀ ਕਾਰਨ ਕਰਕੇ ਭਾਰਤ ਵਾਪਸ ਆਏ ਹਨ।
ਚੇਨੱਈ ਸੁਪਰ ਕਿੰਗਜ਼ ਨੇ ਇਸ ਸਮੇਂ ਦੌਰਾਨ ਸੁਰੇਸ਼ ਰੈਨਾ ਤੇ ਉਸ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਪੋਰਟ ਦੇਣ ਦੀ ਗੱਲ ਆਖੀ ਹੈ।
IPL 19 ਸਤੰਬਰ ਤੋਂ ਯੂਏਈ ‘ਚ ਖੇਡਿਆ ਜਾਵੇਗਾ। ਇਸ ਲਈ ਸਾਰੀਆਂ ਟੀਮਾਂ ਯੂਏਈ ਪਹੁੰਚ ਚੁੱਕੀਆਂ ਹਨ। ਚੇਨੱਈ ਸੁਪਰ ਕਿੰਗਜ਼ ਦੇ ਖਿਡਾਰੀਆਂ ਨੂੰ ਛੱਡ ਕੇ ਸਾਰੇ ਖਿਡਾਰੀ ਅਭਿਆਸ ਕਰ ਰਹੇ ਹਨ।


Share