ਦੁਬਈ, 8 ਜੂਨ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਭਾਰਤੀ ਮੂਲ ਦੇ 61 ਸਾਲਾ ਡਾਕਟਰ ਸੁਧੀਰ ਰੰਭਾਉ ਵਸ਼ੀਮਕਰ ਦੀ ਕੋਰੋਨਾ ਨਾਲ ਮੌਤ ਹੋ ਗਈ। ਡਾ. ਸੁਧੀਰ ਮਹਾਰਾਸ਼ਟਰ ਦੇ ਨਾਗਪੁਰ ਦੇ ਵਾਸੀ ਸਨ। ਉਨ•ਾਂ ਦੀ ਮੌਤ ਅਲ ਐਨ ਹਸਪਤਾਲ ਵਿੱਚ ਹੋਈ। ਡਾ. ਸੁਧੀਰ ਯੂਏਈ ਦੇ ਅਲ ਐਨਡ ਵਿੱਚ ਸਥਿਤ ਬਰੁਜੀਲ ਰਾਇਲ ਹਸਪਤਾਲ ਵਿੱਚ ਸੇਵਾਵਾਂ ਨਿਭਾਅ ਰਹੇ ਸਨ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਜੂਝ ਰਹੇ ਪੂਰੇ ਵਿਸ਼ਵ ਵਿੱਚ ਡਾਕਟਰ ਸਭ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਕਈ ਹੈਲਥ ਕੇਅਰ ਵਰਕਰ ਆਪਣੀ ਜਾਨ ਵੀ ਗੁਆ ਚੁੱਕੇ ਹਨ। ਪਰ ਇਸ ਦੇ ਬਾਵਜੂਦ ਡਾਕਟਰ ਪੂਰੀ ਸ਼ਿੱਦਤ ਨਾਲ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਲੱਗੇ ਹੋਏ ਹਨ।