ਮੱਘਰ ਸਿੰਘ ਨੂੰ 2001 ਤੋਂ ਹੁਣ ਤੱਕ ਸਰਮ-ਸੰਮਤੀ ਨਾਲ ਫਿਰ ਤੋਂ ਸੀਨੀਅਰਜ਼ ਕਲੱਬ ਪੈਜੀਡੈਟ ਚੁਣਿਆ ਗਿਆ

61
Share

ਬਰੈਂਪਟਨ, 6 ਅਕਤੂਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਵਲੋਂ ਆਪਣਿਆਂ ਸਲਾਨਾਂ ਚੌਣਾ ਸਪੋਰਟਸ ਫਲੈਚਰਸ ਦੇ ਬੋਰਡ ਰੂਮ ਵਿਚ ਅਕਤੂਬਰ ਦੇ ਅਖੀਰ ਵਿਚ ਕਰਵਾਇਆਂ ਗਇਆ। ਜਿਥੇ 2001 ਤੋਂ ਹੁਣ ਤੱਕ ਸਰਵ- ਸੰਮਤੀ ਨਾਲ ਸ੍ਰ ਮੱਘਰ ਸਿੰਘ ਹੰਸਰਾਂ ਨੂੰ ਪੈਜੀਡੈਂਟ ਚੁਣਿਆਂ ਗਿਆ। ਇਸ ਦੇ ਨਾਲ ਹੀ ਨਾਮਵਰ ਮਰਦਾਨ ਸਿੰਘ ਵਾਇਸ ਪੈਂਜੀਡੈਂਟ, ਸੋਹਣ ਸਿੰਘ ਪ੍ਰਮਾਰ ਜਰਨਲ ਸੈਕਟਰੀ ਅਤੇ ਗੱਜਣ ਸਿੰਘ ਗਰੇਵਾਲ ਸੈਕਟਰੀ ਅਤੇ ਗੁਰਦਰਸ਼ ਸਿੰਘ ਕੋਮਲ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰ 19 ਡਾਇਰੈਕਟਰਾਂ ਦੀ ਚੌਣ ਵੀ ਕੀਤੀ ਗਈ।
ਸ੍ਰ. ਮੱਘਰ ਸਿੰਘ ਹੰਸਰਾ ਦੀ ਅਗਵਾਹੀ ਹੇਠ 2001 ਤੋਂ ਲੈ ਕੇ ਹੁਣ ਤੱਕ ਕਲੱਬ ਦਾ ਬਹੁਤ ਕੁਝ ਸਵਾਰਿਆਂ ਹੈ। ਤੇ ਬਜੁਰਗਾਂ ਨੂੰ ਉਤਸ਼ਾਹਿਤ ਕਰਕੇ ਕਲੱਬ ਨਾਲ ਜੋੜਿਆ ਹੈ। ਇਹ ਹੀ ਨਹੀਂ ਮੱਘਰ ਸਿੰਘ ਹੰਸਰਾਂ ਵਲੋਂ ਸਮੇਂ ਸਮੇਂ ਕਲੱਬ ਵਿਚ ਬਜੁਰਗਾ ਦੀ ਜਾਣਕਾਰੀ ਲਈ ਵਰਕਸ਼ਾਪਾਂ ਦੇ ਸਫ਼ਲ ਪ੍ਰੋਗਰਾਮ ਉਲੀਕੇ ਗਏ ਹਨ, ਜਿਵੇਂ ਕਿ ਸਿਹਤ , ਸ਼ੁਗਰ, ਦਿਲ ਦੇ ਮਰੀਜਾਂ (ਹਾਰਟ) , ਕਸਰਤ, ਯੋਗਾ, ਪੁਲਿਸ ਆਦਿ । ਜਿਹਨਾਂ ਤੋਂ ਬਜੁਰਗਾਂ ਨੂੰ ਸਿਹਤ, ਦਿਲ ਦੇ ਮਰੀਜਾਂ ਨੂੰ ਦਿਲ ਦੀ ਦੇਖਭਾਲ, ਪੁਲਿਸ ਵਲੋਂ ਘਰਾਂ ਵਿਚ ਵੱਧ ਰਹੇ ਜੁਰਮਾਂ ਵਾਰੇ ਬਜੁਰਗਾਂ ਦੀ ਚੰਗੀ ਦੇਖਭਾਲ ਪ੍ਰਤੀ ਕਾਫੀ ਲਾਹੇਬੰਦ ਪ੍ਰੋਗਰਮਾਂ ਦਾ ਅਯੋਜਿਨ ਹੰਸਰਾਂ ਸਾਹਿਬ ਦਾ ਸਲਾਘਾਯੋਗ ਉਪਰਾਲਾਂ ਰਿਹਾ ਹੈ।
ਸਮੇਂ ਸਮੇਂ ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਨੂੰ ਹੰਸਰਾਂ ਸਾਹਿਬ ਦੀ ਹਿਮੰਤ ਅਤੇ ਮਿਹਨਤ ਨਾਲ ਸਰਕਾਰ ਵਲੋਂ ਗਰਾਂਟ ਵੀ ਮਿਲਦੀ ਰਹੀ ਹੈ। ਅਤੇ ਹੋਰ ਵਿਉਪਾਰੀ ਸੱਜਣਾ ਵਲੋਂ ਵੀ ਸਮੇਂ ਸਮੇਂ ਮਦਦ ਮਿਲਦੀ ਰਹਿੰਦੀ ਹੈ। ਉਹਨਾਂ ਵਲੋਂ ਬਜੁਰਗਾ ਦੇ ਬੈਠਣ ਲਈ ਫਲੈਚਰਜ਼ ਵਿਚ ਬਰੈਂਪਟਨ ਸਿਟੀ ਤੋਂ ਇਕ ਕਮਰਾ ਵੀ ਲਿਆਂ ਹੋਇਆਂ ਹੈ । ਜਿਸ ਵਿਚ ਬਜੁਰਗ ਬੈਠ ਕੇ ਆਪਣਾ ਖੁਸ਼ੀ ਖੁਸ਼ੀ ਸਮਾਂ ਬਤੀਤ ਕਰ ਸਕਦੇ ਹਨ। ਪਰ ਉਹਨਾਂ ਦਾ ਕਹਿਣਾ ਹੈ ਕਿ ਸਿਟੀ ਆਫ ਬਰੈਂਪਟਨ ਵਲੋਂ ੳੇੁਹਨਾਂ ਤੋਂ ਸ਼ਨਿਚਰਵਾਰ ਨੂੰ ਕਮਰੇ ਦਾ ਕਿਰਾਇਆਂ ਲਿਆਂ ਜਾਂਦਾ ਹੈ, ਜੋ ਵਾਜਿਬ ਨਹੀਂ ਹੈ। ਜੋ ਬਜੁਰਗਾਂ ਦੀ ਸਹੂ਼ਲਤ ਲਈ ਸਿਟੀ ਵਲੋਂ ਮੁਫ਼ਤ ਵਿਚ ਹੋਣਾ ਚਾਹਿੰਦਾ ਹੈ।
ਮੱਘਰ ਸਿੰਘ ਹੰਸਰਾਂ ਜੋ ਕੇ ਇਕ ਬਹੁਤ ਹੀ ਸੁਲਝੇ ਹੋਏ ਇੰਨਸਾਨ ਹਨ। ਉਹ ਕਲੱਬ ਵਾਲੇ ਮੈਂਬਰਾਂ ਦਾ ਹੀ ਨਹੀਂ ਬੱਲਕੇ ਕੋਈ ਵੀ ਬਜੁਰਗ ਬਾਹਰੋਂ ਵੀ ਆ ਜਾਵੇਂ ਉਸ ਨੂੰ ਪੈਨਸ਼ਨ ਦੇ ਜਾਂ ਕਿਸੇ ਵੀ ਤ੍ਰਰ੍ਹਾਂ ਦੇ ਇੰਮੀਗਰੇਸ਼ਨ , ਸਿਟੀਜਨਸਿ਼ਪ ਦੇ ਫਾਰਮ ਭਰਨੇ ਹੋਣ ਤਾਂ ਉਹ ਸਦਾ ਤੱਤ ਪਰ ਰਹਿੰਦੇ ਹਨ। ਜਿਥੇ ਕਿ ਬਾਹਰ 400-500 ਡਾਲਰ ਤੱਕ ਚਾਰਜ਼ ਕਰਦੇ ਹਨ ਹੰਸਰਾਂ ਸਾਹਿਬ ਬਿੰਨਾਂ ਕੁਝ ਲਏ ਇਹ ਸੇਵਾਵਾਂ ਬਜੁਰਗਾਂ ਦੀ ਸਹੂਲਤ ਲਈ ਪ੍ਰਦਾਨ ਕਰਦੇ ਹਨ।
ਇਥੇ ਹੀ ਵਸ ਨਹੀਂ ਹੰਸਰਾਂ ਸਾਹਿਬ ਦੀ ਬਦੌਲਤ ਬਜੁਰਗਾਂ ਨੂੰ ਸਮੇਂ ਸਮੇਂ ਪਾਰਲੀਮੈਂਟ ਹੈਲ , ਨਾਗਰਾਂ ਫਾਲਸ, ਹੋਰ ਕਈ ਥਾਵਾਂ ਤੇ ਸੈਰ ਲਈ ਵੀ ਲੈ ਕੇ ਜਾਂਦਾ ਹੈ ਤਕਰੀਬਨ ਹਰ ਸਾਲਾ 4-5 ਕੈਨੇਡਾ ਦੇ ਦੇਖਣ ਯੋਗ ਥਾਵਾਂ ਤੇ ਸੈਰ ਲਈ ਵਿਸੇ਼ਸ ਬੱਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਬਜੁਰਗਾਂ ਦੀ ਸਿਹਤ ਲਈ ਮਨੋਰੰਨਜ ਲਈ ਪਿਛਲੇਂ 13 ਸਾ਼ਲਾਂ ਤੋਂ ਮੇਲਾਂ ਵੀ ਕਰਵਾਇਆਂ ਜਾ ਰਿਹਾ ਹੈ। ਜਿਸ ਵਿਚ ਹਰ ਸਾਲ ਵਾਦਾ ਹੀ ਨਹੀਂ ਬੱਲਕੇ ਹਰ-ਉਮਰ ਦੇ ਲੋਕਾ ਵਲੋਂ ਇਸ ਵਿਚ  ਬਹੁਤ ਹੀ ਮਨੋਰੰਜਨ ਭਰਭੂਰ ਹਸਰਤ ਨਾਲ ਮਾਣਿਆਂ ਜਾਂਦਾ ਹੈ।


Share