ਮੰਦਰ ਹਮਲਾ ਮਾਮਲਾ: ਪਾਕਿ ਸੁਪਰੀਮ ਕੋਰਟ ਵੱਲੋਂ ਅਧਿਕਾਰੀਆਂ ਦੀ ਝਾੜ-ਝੰਬ

686
Share

ਇਸਲਾਮਾਬਾਦ, 7 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੂਬਾ ਪੰਜਾਬ ’ਚ ਹਿੰਦੂਆਂ ਦੇ ਮੰਦਰ ’ਤੇ ਹਮਲਾ ਰੋਕਣ ’ਚ ਨਾਕਾਮ ਰਹਿਣ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਖਿਚਾਈ ਕੀਤੀ ਅਤੇ ਨਾਲ ਹੀ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਇਸ ਘਟਨਾ ਨਾਲ ਵਿਦੇਸ਼ਾਂ ’ਚ ਮੁਲਕ ਦੀ ਸਾਖ ਖਰਾਬ ਹੋਈ ਹੈ। ਚੀਫ਼ ਜਸਟਿਸ ਗੁਲਜ਼ਾਰ ਅਹਿਮਦ, ਜਿਨ੍ਹਾਂ ਨੇ ਵੀਰਵਾਰ ਨੂੰ ਹਮਲੇ ਦਾ ਨੋਟਿਸ ਲਿਆ, ਨੇ ਮਾਮਲੇ ਦੀ ਸੁਣਵਾਈ ਕੀਤੀ। ਪਾਕਿਸਤਾਨ ਹਿੰਦੂ ਕੌਂਸਲ ਦੇ ਮੁੱਖ ਸਰਪ੍ਰਸਤ ਡਾ. ਰਾਮੇਸ਼ ਕੁਮਾਰ ਵੱਲੋਂ ਵੀਰਵਾਰ ਨੂੰ ਚੀਫ਼ ਜਸਟਿਸ ਨਾਲ ਮੁਲਕਾਤ ਕਰਨ ਮਗਰੋਂ ਸਰਵਉੱਚ ਅਦਾਲਤ ਨੇ ਕੇਸ ਦਾ ਖ਼ੁਦ ਨੋਟਿਸ ਲਿਆ ਹੈ। ਰਹੀਮਯਾਰ ਜ਼ਿਲ੍ਹੇ ਦੇ ਭੋਂਗ ਇਲਾਕੇ ਅੰਦਰ ਇੱਕ ਮਦਰੱਸੇ ’ਚ ਕਥਿਤ ਤੌਰ ’ਤੇ ਪਿਸ਼ਾਬ ਕਰਨ ਕਰਨ ਦੋਸ਼ ਹੇਠ ਗਿ੍ਰਫ਼ਤਾਰ 9 ਸਾਲਾਂ ਦੇ ਇੱਕ ਹਿੰਦੂ ਬੱਚੇ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਗੁੱਸੇ ’ਚ ਆਏ ਸੈਂਕੜੇ ਲੋਕਾਂ ਨੇ ਹਮਲਾ ਕਰਦਿਆਂ ਮੰਦਰ ਨੂੰ ਨੁਕਸਾਨ ਪਹੁੰਚਾਇਆ ਸੀ। ਚੀਫ਼ ਜਸਟਿਸ ਅਹਿਮਦ ਨੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਪੀ.) ਇਮਾਮ ਗਨੀ, ਜਿਸ ਨੂੰ ਵਿਸ਼ੇਸ਼ ਤੌਰ ’ਤੇ ਅਦਾਲਤ ’ਚ ਤਲਬ ਕੀਤਾ ਗਿਆ ਸੀ, ਨੂੰ ਪੁੱਛਿਆ, ਜਦੋਂ ਮੰਦਰ ’ਤੇ ਹਮਲਾ ਕੀਤਾ ਗਿਆ, ਉਦੋਂ ਪੁਲਿਸ ਤੇ ਪ੍ਰਸ਼ਾਸਨ ਕੀ ਕਰ ਰਹੇ ਸਨ? ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਚੀਫ਼ ਜਸਟਿਸ ਨੇ ਕਿ ਹਮਲੇ ਨਾਲ ਆਲਮੀ ਪੱਧਰ ’ਤੇ ਪਾਕਿਸਤਾਨ ਦਾ ਅਕਸ ਖਰਾਬ ਹੋਇਆ ਹੈ।

Share