ਮੌਡਰਨਾ ਵੱਲੋਂ ਕਰੋਨਾ ਖਿਲਾਫ ਤਿਆਰ ਵੈਕਸੀਨ 94.5 ਫ਼ੀਸਦੀ ਅਸਰਦਾਰ ਹੋਣ ਦਾ ਦਾਅਵਾ

619
Share

ਕੈਂਬਰਿਜ, 17 ਨਵੰਬਰ (ਪੰਜਾਬ ਮੇਲ)- ਕਰੋਨਾਵਾਇਰਸ ਖ਼ਿਲਾਫ਼ ਲੜਾਈ ‘ਚ ਇਸ ਮਹੀਨੇ ਦੂਜੀ ਵਾਰ ਚੰਗੀ ਖ਼ਬਰ ਮਿਲੀ ਹੈ, ਜਿਸ ‘ਚ ਮੌਡਰਨਾ ਕੰਪਨੀ ਨੇ ਕਿਹਾ ਕਿ ਉਸ ਦੀ ਵੈਕਸੀਨ ਮਜ਼ਬੂਤ ਸੁਰੱਖਿਆ ਉਪਲਬਧ ਕਰਵਾਉਂਦੀ ਹੈ ਅਤੇ ਇਹ ਵਾਇਰਸ ਖ਼ਿਲਾਫ਼ 94.5 ਫ਼ੀਸਦੀ ਅਸਰਦਾਰ ਜਾਪਦੀ ਹੈ। ਮੌਡਰਨਾ ਨੇ ਕਿਹਾ ਕਿ ਕੰਪਨੀ ਵੱਲੋਂ ਜਾਰੀ ਅਧਿਐਨ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਉਸਦੀ ਕਰੋਨਾਵਾਇਰਸ ਖ਼ਿਲਾਫ਼ ਤਿਆਰ ਕੀਤੀ ਵੈਕਸੀਨ 94.5 ਫ਼ੀਸਦੀ ਪ੍ਰਭਾਵੀ ਹੈ। ਇਸ ਤੋਂ ਇੱਕ ਹਫ਼ਤਾ ਪਹਿਲਾਂ ਮੌਡਰਨਾ ਦੀ ਮੁਕਾਬਲੇਬਾਜ਼ ਕੰਪਨੀ ਫਾਈਜ਼ਰ ਇੰਕ ਨੇ ਵੀ ਆਪਣੀ ਵੈਕਸੀਨ ਦੇ ਇਸੇ ਤਰ੍ਹਾਂ ਅਸਰਦਾਰ ਹੋਣ ਦਾ ਐਲਾਨ ਕੀਤਾ ਸੀ। ਮੌਡਰਨਾ ਦੇ ਮੁਖੀ ਡਾਕਟਰ ਸਟੀਫਨ ਹੋਜ ਨੇ ਕਿਹਾ ਕਿ ਦੋ ਵੱਖੋ-ਵੱਖਰੀਆਂ ਕੰਪਨੀਆਂ ਦੇ ਇੱਕ-ਸਮਾਨ ਨਤੀਜੇ ਕਾਫ਼ੀ ਸੰਤੁਸ਼ਟੀਦਾਇਕ ਹਨ। ਜੇਕਰ ਅਮਰੀਕਾ ਦਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਮੌਡਰਨਾ ਜਾਂ ਫਾਈਜ਼ਰ ਕੰਪਨੀ ਦੀ ਵੈਕਸੀਨ ਦੀ ਦਰਾਮਦ ਵਰਤੋਂ ਲਈ ਇਜਾਜ਼ਤ ਦੇ ਦਿੰਦਾ ਹੈ, ਤਾਂ ਇਸ ਸਾਲ ਦੇ ਅਖੀਰ ਤੱਕ ਇਸ ਦੀ ਸੀਮਤ ਸਪਲਾਈ ਸੰਭਵ ਹੋ ਸਕੇਗੀ।


Share