ਮੌਡਰਨਾ ਵੈਕਸੀਨ ‘ਤੇ ਸਾਈਬਰ ਅਟੈਕ, ਕਈ ਅਹਿਮ ਦਸਤਾਵੇਜ਼ ਚੋਰੀ

518
Share

ਲੰਡਨ, 15 ਦਸੰਬਰ (ਪੰਜਾਬ ਮੇਲ)-ਪੂਰੀ ਦੁਨੀਆਂ ਇਸ ਵੇਲੇ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਹੀ ਹੈ। ਬ੍ਰਿਟੇਨ, ਅਮਰੀਕਾ ਜਿਹੇ ਦੇਸ਼ਾਂ ਵਿਚ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਹੋਣ ਦੀਆਂ ਉਮੀਦਾਂ ਬਹੁਤ ਵਧ ਗਈਆਂ ਹਨ। ਇਸ ਤੋਂ ਇਲਾਵਾ ਕੈਨੇਡਾ, ਸਾਊਦੀ ਅਰਬ, ਬਹਿਰੀਨ, ਸਿੰਗਾਪੁਰ ਆਦਿ ਦੇਸ਼ਾਂ ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਵਿਚਾਲੇ ਹੁਣ ਕੋਰੋਨਾ ਵੈਕਸੀਨ ਉੱਤੇ ਖਤਰਾ ਮੰਡਰਾ ਰਿਹਾ ਹੈ। ਅਸਲ ਵਿਚ ਵੈਕਸੀਨ ਉੱਤੇ ਸਾਈਬਰ ਅਪਰਾਧੀਆਂ ਦੀ ਪੈਨੀ ਨਜ਼ਰ ਹੈ ਅਤੇ ਲਗਾਤਾਰ ਵੈਕਸੀਨ ਦੇ ਡਾਟਾ ਨੂੰ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਹੁਣ ਤਾਜ਼ਾ ਘਟਨਾਕ੍ਰਮ ਨਾਲ ਦੁਨੀਆਂ ਦੇ ਵਿਗਿਆਨੀ ਸਾਵਧਾਨ ਹੋ ਗਏ ਹਨ। ਅਮਰੀਕੀ ਦਵਾਈ ਕੰਪਨੀ ਮੌਡਰਨਾ ਦੀ ਵੈਕਸੀਨ ਦਾ ਡਾਟਾ ਚੋਰੀ ਕਰਨ ਲਈ ਕੰਪਨੀ ਦੇ ਡਾਟਾ ਸੈਂਟਰ ਉੱਤੇ ਸਾਈਬਰ ਅਟੈਕ ਕੀਤਾ ਗਿਆ ਅਤੇ ਕੁਝ ਅਹਿਮ ਦਸਤਾਵੇਜ਼ ਵੀ ਚੋਰੀ ਕਰ ਲਏ ਗਏ। ਇਸ ਦੀ ਜਾਣਕਾਰੀ ਖੁਦ ਮੌਡਰਨਾ ਨੇ ਦਿੱਤੀ ਹੈ।
ਮੌਡਰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਈਬਰ ਅਟੈਕ ‘ਚ ਉਸ ਦੀ ਵੈਕਸੀਨ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਚੋਰੀ ਹੋਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਮਲਾਵਰਾਂ ਨੇ ਅਮਰੀਕੀ ਕੰਪਨੀ ਫਾਈਜ਼ਰ ਤੇ ਜਰਮਨ ਕੰਪਨੀ ਬਾਇਓਐੱਨਟੈੱਕ ਦੇ ਡਾਟਾ ਸੈਂਟਰ ‘ਤੇ ਅਟੈਕ ਕੀਤਾ ਸੀ।


Share