ਮੋਦੀ ਦੇ ਸੰਬੋਧਨ ਨੂੰ ਲੋਕਾਂ ਨੇ ਲਾਈਕ ਤੋਂ ਵੱਧ ਡਿਸਲਾਈਕ ਬਟਨ ਦਬਾਇਆ

300
Share

ਨਵੀਂ ਦਿੱਲੀ, 25 ਦਸੰਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਨੂੰ ਲੈਕੇ ਕਰੀਬ ਤਿੰਨ ਮਹੀਨਿਆਂ ਤੋਂ ਕੇਂਦਰ ‘ਚ ਸੱਤਾਧਿਰ ਬੀਜੇਪੀ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਨਤੀਜਾ ਇਹ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵੀ ਆਲੋਚਨਾ ਹੋਣ ਲੱਗੀ ਹੈ। ਇਸ ਦਾ ਨਤੀਜਾ ਯੂਟਿਊਬ ਤੋਂ ਵੀ ਦੇਖਿਆ ਜਾ ਸਕਦਾ ਹੈ। ਜਿੱਥੇ ਮੋਦੀ ਦੇ ਸੰਬੋਧਨ ਨੂੰ ਲਾਈਕ ਤੋਂ ਵੱਧ ਡਿਸਲਾਇਕ ਮਿਲਦੇ ਹਨ। ਭਾਰਤੀ ਜਨਤਾ ਪਾਰਟੀ ਦੇ ਯੂਟਿਊਬ ਪੇਜ ‘ਤੇ ਨਰੇਂਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਕਿਸ਼ਤ ਜਾਰੀ ਕਰਨ ਦੇ ਪ੍ਰੋਗਰਾਮ ਨੂੰ ਸ਼ੁੱਕਰਵਾਰ ਰਾਤ ਕਰੀਬ ਸਾਢੇ ਅੱਠ ਵਜੇ ਤਕ 4400 ਦੇ ਕਰੀਬ ਲਾਇਕ ਤੇ 6100 ਦੇ ਕਰੀਬ ਡਿਸਲਾਈਕ ਮਿਲੇ। ਯਾਨੀ ਕਿ 4400 ਲੋਕਾਂ ਵੱਲੋਂ ਪ੍ਰੋਗਰਾਮ ਪਸੰਦ ਕੀਤਾ ਗਿਆ ਤੇ 6100 ਵੱਲੋਂ ਨਾਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਵੀਡੀਓ ਦੇ ਹੇਠਾਂ ਕਮੈਂਟ ਬੌਕਸ ‘ਚ ਵੀ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਕਮੈਂਟ ਹੀ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ ‘ਪ੍ਰੋਗਰਾਮ ਨੂੰ ਲਾਈਕ ਤੋਂ ਵੱਧ ਡਿਸਲਾਇਕ ਮਿਲ ਚੁੱਕੇ ਹਨ। ਸਪਸ਼ਟ ਹੈ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਿੱਧੇ ਤੌਰ ‘ਤੇ ਇਸ਼ਾਰਾ ਦੇ ਦਿੱਤਾ ਹੈ ਕਿ ਉਹ ਲੋਕ ਵਿਰੋਧੀ ਨੀਤੀਆਂ ‘ਤੇ ਚੱਲ ਰਹੇ ਹਨ।


Share