ਮੋਦੀ ਦੀ ਫੇਰੀ ਦੌਰਾਨ ਪੰਜਾਬ ’ਚ ਮੁੱਖ ਮੰਤਰੀ ਚੰਨੀ ਦਾ ਹੈਲੀਕਾਪਟਰ ਰੋਕਿਆ

167
Share

-ਮੈਂ ਸੂਬੇ ਦਾ ਮੁੱਖ ਮੰਤਰੀ ਹਾਂ ਕੋਈ ਅੱਤਵਾਦੀ ਨਹੀਂ: ਚੰਨੀ
ਚੰਡੀਗੜ੍ਹ, 14 ਫਰਵਰੀ (ਪੰਜਾਬ ਮੇਲ)- ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਮੌਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਲੈ ਕੇ ਮਾਮਲਾ ਭੱਖ ਗਿਆ ਹੈ। ਚੰਨੀ ਦੇ ਹੈਲੀਕਾਪਟਰ ਨੂੰ ਪਹਿਲਾਂ ਚੰਡੀਗੜ੍ਹ ਤੇ ਫਿਰ ਸੁਜਾਨਪੁਰ ’ਚ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਚੰਨੀ ਜਲੰਧਰ ਜਾਣਾ ਚਾਹੁੰਦੇ ਸੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸੀ। ਦੋ ਵਾਰ ਹੈਲੀਕਾਪਟਰ ਰੋਕੇ ਜਾਣ ’ਤੇ ਚੰਨੀ ਭੜਕ ਗਏ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਹਨ, ਅੱਤਵਾਦੀ ਨਹੀਂ। ਦੂਜੇ ਪਾਸੇ ਜਲੰਧਰ ਵਿਚ ਵੀ ਸ਼੍ਰੀ ਮੋਦੀ ਨੇ ਇਸ ਵਿਵਾਦ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਭਾਜਪਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ ਸੀ ਤੇ ਪਠਾਨਕੋਟ ਤੋਂ ਹਿਮਾਚਲ ’ਚ ਪ੍ਰਚਾਰ ਲਈ ਜਾਂਦੇ ਵੇਲੇ ਉਨ੍ਹਾਂ ਦਾ ਹੈਲੀਕਾਪਟਰ ਰੋਕ ਦਿੱਤਾ ਗਿਆ ਸੀ। ਉਸ ਵੇਲੇ ਕਾਂਗਰਸ ਦੇ ਰਾਹੁਲ ਗਾਂਧੀ ਅੰਮਿ੍ਰਤਸਰ ਵੱਲ ਜਾ ਰਹੇ ਸਨ।

Share