ਮੋਗਾ ਰੀਗਲ ਸਿਨੇਮਾ ਗੋਲੀ ਕਾਂਡ ਦੇ ਵਿਦਿਆਰਥੀ ਸ਼ਹੀਦਾਂ ਦੀ 50ਵੀਂ ਵਰੇਗੰਢ ‘ਤੇ ਵਿਦਿਆਰਥੀਆਂ ਵੱਲੋਂ ਰੈਲੀ 

49
Share

ਵਿਦਿਆਰਥੀ ਸ਼ਹੀਦਾਂ ਨੂੰ ਸਮਰਪਿਤ 50ਵੀਂ ਵਰੇਗੰਢ ‘ਤੇ ਮੋਗਾ ਪੁੱਜਣਗੇ ਵਿਦਿਆਰਥੀ 
ਸੰਗਰੂਰ, 4 ਅਕਤੂਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਰਣਬੀਰ ਕਾਲਜ, ਸੰਗਰੂਰ ਵਿਖੇ 7 ਅਕਤੂਬਰ ਨੂੰ ਮੋਗਾ ਰੀਗਲ ਸਿਨੇਮਾ ਗੋਲੀ ਕਾਂਡ ਦੀ ਮਨਾਈ ਜਾ ਰਹੀ 50ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਰੈਲੀ ਕੀਤੀ ਗਈ।
ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੱਸੂੂ ਅਤੇ ਕਾਲਜ ਪ੍ਰਧਾਨ ਸੁਖਵਿੰਦਰ ਕੌਰ ਮਾਨ ਨੇ ਕਿਹਾ ਕਿ 5 ਤੇ 7 ਅਕਤੂਬਰ 1972 ਨੂੰ ਮੁਜ਼ਾਹਰਾ ਕਰ ਰਹੇ ਵਿਦਿਆਰਥੀਆ ਉੱਪਰ ਪੁਲਿਸ ਅਤੇ ਸਿਨੇਮੇ ਦੇ ਮਾਲਕਾਂ ਵਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ, ਜਿਸ ਵਿੱਚ ਮੁਜ਼ਾਹਰਾ ਕਰ ਰਹੇ ਵਿਦਿਆਰਥੀਆ ਵਿੱਚੋਂ ਕੁੱਝ ਸਾਥੀ ਸਹੀਦ ਹੋ ਗਏ ਸਨ, ਜਿੰਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 50ਵੀਂ ਵਰੇਗੰਢ ਰੀਗਲ ਸਿਨੇਮਾ ਵਿੱਚ ਮਨਾਈ ਜਾ ਰਹੀ ਹੈ, ਜਿਸ ਵਿੱਚ ਰੀਗਲ ਸਿਨੇਮਾ ਦੇ ਗੋਲੀਕਾਂਡ ਦੀ ਯਾਦਗਾਰ ਨੂੰ ਵਿਰਾਸਤੀ ਦਰਜਾ ਦੇਣਾ, ਨਵੀਨੀਕਰਨ ਕਰਨਾ, ਸਿੱਖਿਆ ਨੀਤੀ ਰੱਦ ਕਰਨ, ਪਾਣੀ, ਬਿਜਲੀ, ਹਾਈਡਰੋ ਪ੍ਰੋਜੈਕਟਾਂ ਤੇ ਪੰਜਾਬ ਦਾ ਅਧਿਕਾਰ ਬਹਾਲ ਹੋਵੇ, ਜੇਲਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੁੱਧੀਜੀਵੀਆਂ, ਸਿੱਖ ਕੈਦੀਆ, ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਕੇਂਦਰ ਸਰਕਾਰ ਸੂਬਿਆ ਦੇ ਹੱਕਾਂ ਤੇ ਡਾਕੇ ਮਾਰਨੇ ਬੰਦ ਕਰੇ ਆਦਿ ਮੰਗਾਂ ਰੱਖੀਆਂ ਗਈਆ ਹਨ।
ਇਸ ਤੋਂ ਇਲਾਵਾ ਕਾਲਜ ਆਗੂ ਪੂਰਨ ਸਿੰਘ, ਸੁਖਵਿੰਦਰ ਸਿੰਘ, ਕਮਲਦੀਪ ਸਿੰਘ, ਖੁਸ਼ਪ੍ਰੀਤ ਕੌਰ, ਰਮਨਦੀਪ ਕੌਰ ਵੀ ਹਾਜ਼ਰ ਸਨ।

Share