ਮੋਗਾ ਪੁਲਿਸ ਵੱਲੋਂ ਕੈਨੇਡਾ ਬੈਠੇ ਕੇ.ਟੀ.ਐੱਫ. ਦੇ ਅਰਸ਼ ਡਾਲਾ ਦਾ ਕਰੀਬੀ ਸਾਥੀ ਗਿ੍ਰਫਤਾਰ

93
Share

ਮੋਗਾ, 21 ਜੂਨ (ਪੰਜਾਬ ਮੇਲ)- ਮੋਗਾ ਪੁਲਿਸ ਨੇ ਇੱਕ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗਿ੍ਰਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਕਾਰਜਸ਼ੀਲ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਸਾਥੀ ਵੀ ਹੈ। ਪੁਲਿਸ ਨੇ ਸੂਰਜ ਦੇ ਕਬਜ਼ੇ ਵਿਚੋਂ ਇਕ ਐੱਸ.ਯੂ.ਵੀ. ਫਾਰਚੂਨਰ ਰਜਿਸਟ੍ਰੇਸ਼ਨ ਨੰਬਰ ਐੱਚ.ਆਰ. 29 ਏ.ਏ. 7070, ਤਿੰਨ ਹਥਿਆਰ ਸਮੇਤ ਇਕ .315 ਬੋਰ ਪਿਸਤੌਲ, ਇਕ .32 ਬੋਰ ਪਿਸਤੌਲ ਅਤੇ ਇਕ .32 ਬੋਰ ਰਿਵਾਲਵਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਕੇ.ਟੀ.ਐੱਫ. ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸਾਥੀ ਅਰਸ਼ ਡਾਲਾ ਡੇਰਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿਚ ਪੁਜਾਰੀ ’ਤੇ ਫਾਇਰ ਕਰਨ, ਸੁੱਖਾ ਲੰਮੇ ਕਤਲ ਅਤੇ ਸੁਪਰਸ਼ਾਈਨ ਕਤਲ ਕੇਸ ’ਚ ਮੁੱਖ ਦੋਸ਼ੀ ਹੈ। ਉਸ ਖਿਲਾਫ ਮੋਗਾ, ਬਠਿੰਡਾ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਚੋਰੀ, ਨਸ਼ਿਆਂ, ਲੁੱਟਾਂ ਦੇ ਵੱਖ-ਵੱਖ ਕੇਸ ਦਰਜ ਹਨ।

Share