ਮੋਗਾ ’ਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ

400
Share

-ਪੁਲਿਸ ਵੱਲੋਂ ਲਾਠੀਚਾਰਜ ਕਰਕੇ ਕਿਸਾਨ ਗਿ੍ਰਫ਼ਤਾਰ
ਮੋਗਾ, 3 ਜਨਵਰੀ (ਪੰਜਾਬ ਮੇਲ)- ਅੱਜ ਇਥੇ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇਥੇ ਆਏ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਤੇ ਸ਼ਵੇਤ ਮਲਿਕ ਨੂੰ ਕਿਸਾਨਾਂ ਨੇ ਘੇਰ ਲਿਆ। ਇਸ ਮੌਕੇ ਭਾਰੀ ਮੀਂਹ ਦੌਰਾਨ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਕੁੱਝ ਕਿਸਾਨ ਹਿਰਾਸਤ ਵਿਚ ਲੈ ਲਏ। ਪ੍ਰਾਪਤ ਜਾਣਕਾਰੀ ਮੁਤਾਬਕ ਇਥੇ ਮੋਗਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਅੱਗੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ। ਇਹ ਨੇਤਾ ਤੇ ਭਾਜਪਾ ਦੇ ਹੋਰ ਸਥਾਨਕ ਨੇਤਾ ਵੀ ਸ਼੍ਰੀ ਸ਼ਰਮਾ ਦੇ ਘਰ ਪੁੱਜੇ। ਇਸ ਦਾ ਪਤਾ ਲੱਗਦੇ ਸਾਰ ਵੱਡੀ ਗਿਣਤੀ ’ਚ ਕਿਸਾਨ ਇਕੱਤਰ ਹੋ ਗਏ। ਉਨ੍ਹਾਂ ਘਰ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਬਰਾਬਰ ਹੀ ਭਾਜਪਾ ਵਰਕਰਾਂ ਨੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਾਲਾਤ ਤਣਾਅਪੂਰਨ ਹੋ ਗਏ, ਤਾਂ ਪੁਲਿਸ ਇਨ੍ਹਾਂ ਨੇਤਾਵਾਂ ਨੂੰ ਸੁਰੱਖਿਆ ਦੇ ਕੇ ਉਥੋਂ ਕੱਢ ਕੇ ਲੈ ਗਈ। ਇਸ ਤੋਂ ਬਾਅਦ ਇਹ ਆਗੂ ਇਕ ਹੋਟਲ ਵਿਚ ਮੀਟਿੰਗ ਕਰਨ ਲੱਗੇ, ਤਾਂ ਕਿਸਾਨ ਉਥੇ ਵੀ ਪੁੱਜ ਗਏ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਹਾਲਾਤ ਨੂੰ ਕਾਬੂ ਕਰਨ ਲਈ ਆਈ ਜੀ ਫਰੀਦਕੋਟ ਰੇਂਜ ਕੌਸਤੁਭ ਸ਼ਰਮਾ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਹੋਰ ਜ਼ਿਲ੍ਹਿਆਂ ਤੋਂ ਪੁਲਿਸ ਮੰਗਵਾਈ।

Share