ਮੈਸੀ ਨੇ ਪੀ.ਐੱਸ.ਜੀ. ਨਾਲ ਦੋ ਸਾਲ ਦਾ ਕੀਤਾ ਸਮਝੌਤਾ

587
Share

ਪੈਰਿਸ, 11 ਅਗਸਤ (ਪੰਜਾਬ ਮੇਲ)- ਲਾਇਨਲ ਮੈਸੀ, ਜੋ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਬਾਰਸੀਲੋਨਾ ਲਈ ਖੇਡ ਰਿਹਾ ਹੈ, ਮੰਗਲਵਾਰ ਨੂੰ ਨਵੇਂ ਕਲੱਬ ਪੈਰਿਸ ਸੇਂਟ-ਜਰਮਨ (ਪੀ.ਐੱਸ.ਜੀ.) ਵਿਚ ਸ਼ਾਮਲ ਹੋ ਗਿਆ, ਜਿਥੇ ਉਸ ਨੂੰ ਉਸ ਦੇ ਦੋਸਤ ਅਤੇ ਸਟਾਰ ਸਟਰਾਈਕਰ ਨੇਮਾਰ ਤੋਂ ਘੱਟ ਤਨਖਾਹ ਦਿੱਤੀ ਜਾਵੇਗੀ। ਅਰਜਨਟੀਨਾ ਦੇ 34 ਸਾਲਾ ਫਾਰਵਰਡ ਮੈਸੀ ਨੇ ਮੰਗਲਵਾਰ ਨੂੰ ਪੀ.ਐੱਸ.ਜੀ. ਨਾਲ ਦੋ ਸਾਲਾਂ ਦਾ ਸਮਝੌਤਾ ਕੀਤਾ। ਪੀ.ਐੱਸ.ਜੀ. ਸ਼ਨਿੱਚਰਵਾਰ ਨੂੰ ਸਟ੍ਰਾਸਬਰਗ ਵਿਰੁੱਧ ਮੈਚ ਤੋਂ ਪਹਿਲਾਂ 50,000 ਦਰਸ਼ਕਾਂ ਦੇ ਸਾਹਮਣੇ ਮੈਸੀ ਦੀ ਜਾਣ-ਪਛਾਣ ਕਰਵਾਏਗਾ। ਮੈਸੀ ਨੇ ਐਤਵਾਰ ਨੂੰ ਬਾਰਸੀਲੋਨਾ ਨੂੰ ਹੰਝੂ ਭਰੀ ਵਿਦਾਇਗੀ ਦਿੱਤੀ। ਉਸ ਦੀ ਕੁੱਲ ਤਨਖਾਹ 3.5 ਕਰੋੜ ਯੂਰੋ (ਲਗਭਗ ਤਿੰਨ ਅਰਬ ਰੁਪਏ) ਹੋਵੇਗੀ, ਜੋ ਨੇਮਾਰ ਦੀ 3.7 ਕਰੋੜ ਯੂਰੋ (ਲਗਭਗ ਤਿੰਨ ਅਰਬ 22 ਕਰੋੜ ਰੁਪਏ) ਤੋਂ ਘੱਟ ਹੈ। ਮੈਸੀ ਦੇ ਆਉਣ ਨਾਲ ਪੀ.ਐੱਸ.ਜੀ. ਕੋਲ ਹੁਣ ਦੁਨੀਆਂ ਦੀ ਸਭ ਤੋਂ ਮਜ਼ਬੂਤ ਹਮਲਾਵਰ ਟੀਮ ਹੈ। ਉਸ ਕੋਲ ਮੈਸੀ, ਨੇਮਾਰ, ਅਰਜਨਟੀਨਾ ਦੇ ਏਂਜਲ ਡੀ ਮਾਰੀਆ ਅਤੇ ਫਰਾਂਸ ਦੇ ਸਟਾਰ ਸਟਰਾਈਕਰ ਕਾਇਲਨ ਐਂਬਾਪੇ ਸ਼ਾਮਲ ਹਨ।

Share