ਮੈਸਾਚੁਸੇਟਸ ’ਚ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਗੋਲੀਬਾਰੀ; 1 ਮੌਤ, 5 ਜ਼ਖਮੀ

484
Share

ਵਾਸ਼ਿੰਗਟਨ, 27 ਦਸੰਬਰ (ਪੰਜਾਬ ਮੇਲ)- ਮੈਸਾਚੁਸੇਟਸ ਸੂਬੇ ’ਚ ਇਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਅਮਰੀਕਾ ਦੇ ਫਾਕਸ ਨਿਊਜ਼ ਪ੍ਰਸਾਰਕ ਨੇ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਦੀ ਇਹ ਘਟਨਾ ਮੈਸਾਚੁਸੇਟਸ ਸੂਬੇ ਦੇ ਲਿਨ ਸ਼ਹਿਰ ’ਚ ਸ਼ਨੀਵਾਰ ਸ਼ਾਮਲ ਕਰੀਬ 5.35 ’ਤੇ ਹੋਈ। ਮੀਡੀਆ ਰਿਪੋਰਟ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 2 ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।

Share