ਮੈਲਬੌਰਨ ‘ਚ ਦੁਰਘਟਨਾ ਦੌਰਾਨ ਨਵਾਂ ਸ਼ਹਿਰ ਦੇ ਨੌਜਵਾਨ ਦੀ ਮੌਤ

607
Share

ਮੈਲਬੌਰਨ, 29 ਅਕਤੂਬਰ (ਪੰਜਾਬ ਮੇਲ)- ਮੈਲਬੌਰਨ ਦੇ ਫੁੱਟਸਕ੍ਰੇਅ ਇਲਾਕੇ ਵਿਚ ਵਾਪਰੀ ਮੰਦਭਾਗੀ ਦੁਰਘਟਨਾ ਦੌਰਾਨ ਪੰਜਾਬੀ ਨੌਜਵਾਨ ਭੁਪਿੰਦਰ ਸਿੰਘ ਬੌਬੀ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੌਬੀ ਆਪਣੀ ਡਿਊਟੀ ਖਤਮ ਕਰਕੇ ਮੋਟਰਸਾਈਕਲ ‘ਤੇ ਵਾਪਸ ਘਰ ਨੂੰ ਜਾ ਰਿਹਾ ਸੀ ਅਚਾਨਕ ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਚਪੇਟ ਵਿਚ ਆ ਗਿਆ।
ਨੇੜੇ ਖੜ੍ਹੇ ਲੋਕਾਂ ਵਲੋਂ ਐਂਬੂਲੈਂਸ ਸੇਵਾਵਾਂ ਨੂੰ ਵੀ ਬੁਲਾਇਆ ਗਿਆ ਪਰ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਬੌਬੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ। ਮ੍ਰਿਤਕ ਭੁਪਿੰਦਰ ਸਿੰਘ ਬੌਬੀ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਤੇ ਕਿੱਤੇ ਵਜੋਂ ਟਰੱਕ ਚਾਲਕ ਸੀ। ਭੁਪਿੰਦਰ ਸਿੰਘ ਮੈਲਬੋਰਨ ਦੇ ਪੱਛਮੀ ਇਲਾਕੇ ਟਾਰਨੇਟ ਦਾ ਵਸਨੀਕ ਸੀ ਤੇ ਆਪਣੇ ਪਿੱਛੇ 2 ਸਾਲ ਦੀ ਬੱਚੀ ਅਤੇ ਪਤਨੀ ਨੂੰ ਛੱਡ ਗਿਆ ਹੈ।


Share