ਮੈਰੀਲੈਂਡ ਵਿਚ ਸੀਨੀਅਰ ਨਾਗਰਿਕਾਂ ਦੀ ਰਿਹਾਇਸ਼ ਵਿਚ ਦੋ ਔਰਤਾਂ ਦੀ ਗੋਲੀਆਂ ਮਾਰ ਕੇ ਹੱਤਿਆ

353
ਮੈਰੀਲੈਂਡ ਵਿਚ ਗੋਲੀ ਚੱਲਣ ਉਪਰੰਤ ਮੌਕੇ ਉਪਰ ਪੁੱਜੀ ਪੁਲਿਸ ਤੇ ਹੋਰ ਏਜੰਸੀਆਂ ਦੇ ਅਧਿਕਾਰੀ
Share

* ਪੁਲਿਸ ਵੱਲੋਂ ਸ਼ੱਕੀ ਗ੍ਰਿਫਤਾਰ
ਸੈਕਰਾਮੈਂਟੋ, 9 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਮੈਰੀਲੈਂਡ ਦੀ ਪ੍ਰਿੰਸ ਜਾਰਜ ਕਾਊਂਟੀ ਵਿਚ ਸੀਨੀਅਰ ਨਾਗਰਿਕਾਂ ਦੀ ਰਿਹਾਇਸ਼ੀ ਇਮਾਰਤ ਵਿਚ ਇਕ ਸ਼ੱਕੀ ਵਿਅਕਤੀ ਨੇ ਗੋਲੀਆਂ ਚਲਾ ਕੇ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ। ਮਾਰੀਆਂ ਗਈਆਂ ਦੋਨੋਂ ਔਰਤਾਂ ਰਿਹਾਇਸ਼ੀ ਇਮਾਰਤ ਦੇ ਸਟਾਫ ਦੀਆਂ ਮੈਂਬਰ ਸਨ। ਪ੍ਰਿੰਸ ਜਾਰਜ ਕਾਊਂਟੀ ਦੀ ਪੁਲਿਸ ਦੇ ਬੁਲਾਰੇ ਜੂਲੀ ਰਾਈਟ ਨੇ ਕਿਹਾ ਹੈ ਕਿ ਇਹ ਘਟਨਾ ਬੀਤੇ ਦਿਨ ਸਵੇਰ ਵੇਲੇ ਵਾਸ਼ਿੰਗਟਨ , ਡੀ ਸੀ ਦੇ ਬਾਹਰਵਾਰ ਕੈਪੀਟਲ ਹਾਈਟਸ ਕਸਬੇ ਵਿਚ ਨੈਸ਼ਨਲ ਚਰਚ ਰੈਜੀਡੈਂਸ ਵਿਖੇ ਵਾਪਰੀ। ਪੁਲਿਸ ਨੂੰ ਸਵੇਰੇ 9 ਵਜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਮੌਕੇ ਉਪਰ ਪੱਜੀ ਤਾਂ ਇਕ ਵਿਅਕਤੀ ਇਮਾਰਤ ਦੇ ਪਿਛਵਾੜੇ ਭੱਜਾ ਜਾਂਦਾ ਮਿਲਿਆ ਜਿਸ ਨੇ ਇਮਾਰਤ ਅੰਦਰ ਗੋਲੀ ਚੱਲਣ ਬਾਰੇ ਦੱਸਿਆ ਤੇ ਇਹ ਵੀ ਕਿਹਾ ਕਿ ਸ਼ੱਕੀ ਹਮਲਾਵਰ ਅੰਦਰ ਹੀ ਹੈ। ਪੁਲਿਸ ਅੰਦਰ ਦਾਖਲ ਹੋਈ ਤਾਂ ਉਸ ਨੂੰ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ। ਮਾਰੀਆਂ ਗਈਆਂ ਔਰਤਾਂ ਦੇ ਨਾਂ ਪੁਲਿਸ ਨੇ ਜਨਤਿਕ ਨਹੀਂ ਕੀਤੇ ਹਨ। ਪੁਲਿਸ ਨੇ ਸ਼ੱਕੀ ਨੂੰ ਮੌਕੇ ਉਪਰ ਹੀ ਗ੍ਰਿਫਤਾਰ ਕਰ ਲਿਆ।

 


Share