ਮੈਨੂੰ ਰੱਬ ਤੋਂ ਹੱਤਿਆਵਾਂ ਕਰਨ ਦਾ ਸੁਨੇਹਾ ਮਿਲਿਆ ਸੀ : ਬਰਾਇਨ ਰੀਲੇ

378
Share

ਸੈਕਰਾਮੈਂਟੋ, 8 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਐਤਵਾਰ ਲੇਕਲੈਂਡ ਫਲੋਰੀਡਾ ’ਚ ਇਕ ਤਿੰਨ ਸਾਲ ਦੇ ਬੱਚੇ ਸਮੇਤ 4 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੇ ਇਕ 11 ਸਾਲਾ ਲੜਕੀ ਨੂੰ ਜ਼ਖਮੀ ਕਰਨ ਵਾਲੇ ਦੋਸ਼ੀ ਬਰਾਇਨ ਰੀਲੇ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਉਸ ਨੂੰ ਰੱਬ ਤੋਂ ਅਜਿਹਾ ਕਰਨ ਦਾ ਸੁਨੇਹਾ ਮਿਲਿਆ ਸੀ। ਬਰਾਇਨ ਰੀਲੇ ਦੀ ਮਿੱਤਰ ਕੁੜੀ ਨੇ ਖੁਲਾਸਾ ਕੀਤਾ ਸੀ ਕਿ ਉਹ ਅਕਸਰ ਕਹਿੰਦਾ ਸੀ ਕਿ ਉਸ ਦੀ ਰੱਬ ਨਾਲ ਸਿੱਧੀ ਗੱਲ ਹੈ। ਪੋਲ ਕਾਊਂਟੀ ਦੇ ਸ਼ੈਰਿਫ ਗਰੈਡੀ ਜੂਡ ਨੇ ਇਸ ਸਬੰਧੀ ਕਿਹਾ ਕਿ ‘ਅਸੀਂ ਜਾਣਦੇ ਹਾਂ ਕਿ ਸਾਡੀ ਹਿਰਾਸਤ ਵਿਚ ਇਕ ਪਾਗਲ ਵਿਅਕਤੀ ਹੈ, ਜਿਸ ਨੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲਈਆਂ ਹਨ, ਜਿਨ੍ਹਾਂ ਨੂੰ ਉਹ ਜਾਣਦਾ ਵੀ ਨਹੀਂ ਸੀ।’’ ਜੂਡ ਨੇ ਕਿਹਾ ਕਿ ਰੀਲੇ ਨੇ ਹਿਰਾਸਤ ਦੌਰਾਨ ਲੇਕਲੈਂਡ ਦੇ ਇਕ ਪੁਲਿਸ ਅਧਿਕਾਰੀ ਕੋਲੋਂ ਗੰਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਸੀ।

Share