ਮੈਨੂੰ ਤੇ ਮੇਰੇ ਪਰਿਵਾਰ ਨੂੰ ਮਿਲ ਰਹੀਆਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ : ਡਾ. ਫਾਓਚੀ

598
Share

ਵਾਸ਼ਿੰਗਟਨ, 7 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਸੀਨੀਅਰ ਕੋਰੋਨਾ ਮਾਹਿਰ ਅਤੇ ਵ੍ਹਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੈਂਬਰ ਡਾਕਟਰ ਐਂਥਨੀ ਫਾਓਚੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀ ਹਨ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਉਸ ‘ਤੇ ਜਨਤਕ ਰੂਪ ਤੋਂ ਆਪਣੀ ਗੱਲ ਰੱਖੀ ਹੈ। ਉਨ੍ਹਾਂ ਨੇ ਸੀ.ਐੱਨ.ਐੱਨ. ਨਾਲ ਗੱਲਬਾਤ ਵਿਚ ਕਿਹਾ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ, ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਕਿ ਮੈਨੂੰ ਆਪਣੇ ਲਈ ਸੁਰੱਖਿਆ ਕਰਮੀ ਰੱਖਣੇ ਪਏ, ਇਹ ਤਾਂ ਆਪਣੇ ਆਪ ਵਿਚ ਗਜ਼ਬ ਹੈ।
ਡਾਕਟਰ ਫਾਓਚੀ ਨੇ ਅੱਗੇ ਕਿਹਾ ਕਿ ਕਾਸ਼ ਉਨਾਂ ਲੋਕਾਂ ਨੂੰ ਇਹ ਸਭ ਕੁਝ ਨਾ ਝੇਲਣਾ ਪੈਂਦਾ। ਮੈਂ ਦੂਰ-ਦੂਰ ਤੋਂ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਕਿ ਜੋ ਲੋਕ ਮੇਰੀਆਂ ਗੱਲਾਂ ਨਾਲ ਸਬੰਧ ਨਹੀਂ ਰੱਖਦੇ ਜੋ ਕਿ ਪੂਰੀ ਤਰ੍ਹਾਂ ਸਿਹਤ ਨਾਲ ਜੁੜਿਆ ਮਾਮਲਾ ਹੈ, ਉਹ ਇਸ ਹੱਦ ਤੱਕ ਚੱਲੇ ਜਾਣਗੇ ਕਿ ਉਹ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣਗੇ। ਕੋਰੋਨਾ ਮਹਾਮਾਰੀ ਦੌਰਾਨ ਡਾਕਟਰ ਐਂਥਨੀ ਫਾਓਚੀ ਦਾ ਚਿਹਰਾ ਘਰ-ਘਰ ਵਿਚ ਪਛਾਣਿਆ ਜਾਣ ਲੱਗਾ ਹੈ ਅਤੇ ਕਈ ਵਾਰ ਉਨ੍ਹਾਂ ਨੇ ਕੋਰੋਨਾ ਦੇ ਮਾਮਲਿਆਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਆਪਣੀ ਅਸਹਿਮਤੀ ਨੂੰ ਜਨਤਕ ਕੀਤਾ ਸੀ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਪਰ ਪਹਿਲਾਂ ਨਾਲੋਂ ਮੌਤਾਂ ਦੀ ਗਿਣਤੀ ਵਿਚ ਕਮੀ ਆਈ ਹੈ। ਉਥੇ ਹੀ ਅਮਰੀਕਾ ਵਿਚ ਕੋਰੋਨਾ ਦੇ 5,046,762 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,580,016 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 163,028 ਲੋਕਾਂ ਦੀ ਜਾਨ ਜਾ ਚੁੱਕੀ ਹੈ।


Share