ਮੈਨੂੰ ਤੇ ਮੇਰੇ ਪਰਿਵਾਰ ਨੂੰ ਮਿਲ ਰਹੀਆਂ ਨੇ ਮੌਤ ਦੀਆਂ ਧਮਕੀਆਂ: ਡਾ. ਫੌਚੀ

534
Share

-ਕਿਹਾ: ਮੇਰੀਆਂ ਧੀਆਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ
ਸਾਨ ਫਰਾਂਸਿਸਕੋ, 9 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਪ੍ਰਮੁੱਖ ਸਿਹਤ ਵਿਗਿਆਨੀ ਡਾ. ਐਂਥਨੀ ਫੌਚੀ ਨੇ ਕਿਹਾ ਕਿ ਉਸ ਨੂੰ ਮੌਤ ਦੀਆਂ ਧਮਕੀਆਂ ਮਿਲੀਆਂ ਅਤੇ ਉਸ ਦੀਆਂ ਧੀਆਂ ਨੂੰ ਕੋਰੋਨਾ ਵਾਇਰਸ ਬਾਰੇ ਉਚ-ਪ੍ਰੋਫਾਈਲ ਦੇ ਬਿਆਨਾਂ ਦੇ ਨਤੀਜੇ ਕਾਰਨ ਪ੍ਰੇਸ਼ਾਨ ਕੀਤਾ ਗਿਆ ਹੈ।
ਡਾਕਟਰ ਫੌਚੀ ਨੇ ਕਿਹਾ ਕਿ ਮੇਰੇ ਅਤੇ ਮੇਰੇ ਪਰਿਵਾਰ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣਾ ਅਤੇ ਮੇਰੀਆਂ ਧੀਆਂ ਨੂੰ ਤੰਗ ਕਰਨਾ ਇਸ ਹਾਲਤ ਵੱਲ ਡਰਾਵਾ ਹੈ, ਜਿੱਥੇ ਮੈਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਵਾਈਟ ਹਾਊਸ ਕੋਰੋਨਾ ਵਾਇਰਸ ਟਾਸਕ ਫੋਰਸ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਫੌਚੀ ਨੇ ਧਮਕੀਆਂ ਅਤੇ ਪ੍ਰੇਸ਼ਾਨੀਆਂ ਬਾਰੇ ਹੋਰ ਵੇਰਵੇ ਨਹੀਂ ਦਿੱਤੇ, ਪਰ ਏਨਾ ਕਿਹਾ ਕਿ ਉਹ, ਉਸ ਦੀ ਪਤਨੀ ਅਤੇ ਉਸ ਦੀਆਂ ਤਿੰਨ ਧੀਆਂ ਜੋ ਤਿੰਨ ਵੱਖ-ਵੱਖ ਸ਼ਹਿਰਾਂ ਵਿਚ ਹਨ, ਤਣਾਅ ਦੇ ਮਾਹੌਲ ‘ਚੋਂ ਲੰਘ ਰਹੇ ਹਨ। ਉਨ੍ਹਾਂ ਹਾਰਵਰਡ ਯੂਨੀਵਰਸਿਟੀ ਵੱਲੋਂ ਸਪਾਂਸਰ ਕੀਤੇ ਇੱਕ ਆਨਲਾਈਨ ਫਾਰਮ ਦੌਰਾਨ ਇਹ ਟਿੱਪਣੀ ਕੀਤੀ, ਜਿਹੜਾ ਸੀ.ਐੱਨ.ਐੱਨ. ਦੇ ਡਾ. ਸੰਜੇ ਗੁਪਤਾ ਵੱਲੋਂ ਚਲਾਇਆ ਜਾਂਦਾ ਸੀ। ਫੌਚੀ ਨੇ 1984 ਤੋਂ ਰਾਸ਼ਟਰੀ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦੇ ਇਲਾਜ ਤੇ ਬਚਾਓ ਲਈ ਅਗਵਾਈ ਕੀਤੀ ਹੈ ਅਤੇ ਜਨਤਕ ਸਿਹਤ ਦੇ ਕੇਸਾਂ ਬਾਰੇ ਛੇ ਰਾਸ਼ਟਰਪਤੀਆਂ ਨੂੰ ਸਲਾਹ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ‘ਚ ਉਸ ਨੇ ਕਈ ਵਾਰ ਅਜਿਹੇ ਬਿਆਨ ਦਿੱਤੇ ਹਨ, ਜੋ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸੁਫਨੇ ਵਿਚ ਕਲਪਨਾ ਵੀ ਨਹੀਂ ਕੀਤੀ ਸੀ ਕਿ ਕਈ ਲੋਕ ਉਨ੍ਹਾਂ ਚੀਜ਼ਾਂ ਦਾ ਇਤਰਾਜ਼ ਕਰਦੇ ਹਨ, ਜੋ ਸ਼ੁੱਧ ਜਨਤਕ ਸਿਹਤ ਦੇ ਸਿਧਾਂਤ ਦੇ ਖਿਲਾਫ ਇੰਨੇ ਖੜ੍ਹੇ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਨੇ ਹਿੰਸਾ ਭੜਕਾਉਣ ਵਾਲੀਆਂ ਪੋਸਟਾਂ ਉੱਤੇ ਸਖਤ ਕਾਰਵਾਈ ਕੀਤੀ ਹੈ। ਫੇਸਬੁੱਕ ਨੇ ਟਰੰਪ ਦੇ ਪ੍ਰਸ਼ੰਸਕਾਂ ਉਤੇ ‘ਚੋਰੀ ਨੂੰ ਰੋਕੋ’ ਵਾਲੇ ਪੇਜ ਨੂੰ ਹਟਾ ਦਿੱਤਾ ਅਤੇ ਸਟੀਵ ਬੈਨਨ ਨੂੰ ਸੋਸ਼ਲ ਮੀਡੀਆ ਉੱਤੇ ਡਾ. ਫੌਚੀ ਦੇ ਸਿਰ ਕਲਮ ਕਰਨ ਦੀ ਪੋਸਟ ਪਾਉਣ ਕਾਰਨ ਹਟਾ ਦਿੱਤਾ।


Share