ਮੈਨਹੱਟਨ ਦੀ ਅਦਾਲਤਾਂ ’ਚ ਸ਼ੁਰੂ ਹੋਈਆਂ ਵਿਅਕਤੀਗਤ ਪੇਸ਼ੀਆਂ

428
-ਕੋਵਿਡ ਕਾਰਨ ਲੰਬਾ ਸਮਾਂ ਬੰਦ ਰਹੀਆਂ ਅਦਾਲਤਾਂ
ਫਰਿਜ਼ਨੋ, 30 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ’ਚ ਕੋਰੋਨਾ ਮਹਾਂਮਾਰੀ ਦੌਰਾਨ ਅਦਾਲਤਾਂ ’ਚ ਵਿਅਕਤੀਗਤ ਪੇਸ਼ੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਮੈਨਹੱਟਨ ਕਿ੍ਰਮੀਨਲ ਕੋਰਟ ਵਿਚ ਦੁਬਾਰਾ ਵਿਅਕਤੀਗਤ ਪੇਸ਼ੀਆਂ ਸ਼ੁਰੂ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਦੁਆਰਾ ਕੋਰੋਨਾ ਸਬੰਧੀ ਕੁੱਝ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕਾਂ ਦੀ ਗਿ੍ਰਫਤਾਰੀ ਤੋਂ ਬਾਅਦ ਵਿਅਕਤੀਗਤ ਤੌਰ ’ਤੇ ਜੱਜ ਸਾਹਮਣੇ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਅਦਾਲਤ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੀ ਸਭ ਤੋਂ ਰੁਝੇਵੇਂ ਵਾਲੇ ਇਸ ਅਦਾਲਤ ਵਿਚ 35 ਪੇਸ਼ੀਆਂ ਬਚਾਅ ਪੱਖ ਲਈ ਪੇਸ਼ ਹੋਣ ਲਈ ਤਿਆਰ ਸਨ। ਕੋਰਟ ਐਡਮਿਨਿਸਟ੍ਰੇਸ਼ਨ ਦੇ ਮੁੱਖ ਬੁਲਾਰੇ ਲੂਸੀਅਨ ਸ਼ੈਲਫਨ ਦੇ ਅਨੁਸਾਰ ਸ਼ਹਿਰ ਅਤੇ ਰਾਜ ਵਿਚ ਸਾਧਾਰਨ ਤੌਰ ’ਤੇ ਵਿਅਕਤੀਗਤ ਅਦਾਲਤੀ ਕਾਰਵਾਈਆਂ ਨੂੰ ਮੁੜ ਸ਼ੁਰੂ ਕਰਨਾ ਇੱਕ ਟੀਚਾ ਹੈ। ਕੋਰਟ ਵਿਚ ਵਿਅਕਤੀਗਤ ਕਾਰਵਾਈਆਂ ਦੀ ਪ੍ਰਕਿਰਿਆ ਦੌਰਾਨ ਕੋਰੋਨਾਵਾਇਰਸ ਤੋਂ ਸੁਰੱਖਿਆ ਲਈ ਫਿਲਹਾਲ ਸਾਵਧਾਨੀਆਂ ਜ਼ਰੂਰੀ ਹਨ, ਜਿਨ੍ਹਾਂ ਵਿਚ ਤਾਪਮਾਨ ਚੈੱਕ ਕਰਨਾ, ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀਆਂ ਲਾਜ਼ਮੀ ਹਨ।