ਮੈਕਸੀਕੋ ਨੂੰ ਅਗਲੇ ਸਾਲ ਕੋਰੋਨਾ ਵੈਕਸੀਨ ਦੀਆਂ 20 ਕਰੋੜ ਖੁਰਾਕਾਂ ਮਿਲਣ ਦੀ ਉਮੀਦ

510
Share

ਬਿਊਨਸ ਆਇਰਜ਼, 28 ਦਸੰਬਰ (ਪੰਜਾਬ ਮੇਲ)- ਮੈਕਸੀਕੋ ਨੇ ਅਗਲੇ ਸਾਲ ਵੱਖ-ਵੱਖ ਕੋਰੋਨਾ ਵੈਕਸੀਨ ਦੀਆਂ ਤਕਰੀਬਨ 20 ਕਰੋੜ ਖੁਰਾਕਾਂ ਮਿਲਣ ਦੀ ਉਮੀਦ ਸਾਂਝੀ ਕੀਤੀ ਹੈ। ਰਾਸ਼ਟਰਪਤੀ ਦਫਤਰ ਦੇ ਬੁਲਾਰੇ ਜੀਸਸ ਰਾਮਿਰੇਜ ਸੁਵਾਸ ਨੇ ਟਵੀਟ ਕਰ ਕੇ ਕਿਹਾ, ‘‘ਮੈਕਸੀਕੋ ਸਰਕਾਰ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਵੈਕਸੀਨ ਦੇਣਾ ਸੁਨਿਸ਼ਚਿਤ ਕਰਨ ਲਈ ਫਾਈਜ਼ਰ, ਐਸਟਰਾ ਜੇਨੇਕਾ, ਕੈਨਸੀਨੋ ਅਤੇ ਕੋਵਾਰਸ ਨਾਲ ਕਰਾਰ ਕੀਤਾ ਹੈ।’’
ਜ਼ਿਕਰਯੋਗ ਹੈ ਕਿ ਮੈਕਸੀਕੋ ਵਿਚ ਵੀ ਕੋਰੋਨਾਵਾਇਰਸ ਨੇ ਭਾਰੀ ਤਬਾਹੀ ਮਚਾਈ ਹੈ ਤੇ ਦੇਸ਼ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਖਰੀਦਣ ਲਈ ਪੂਰਾ ਜ਼ੋਰ ਲਾ ਰਿਹਾ ਹੈ। ਪਹਿਲ ਦੇ ਆਧਾਰ ’ਤੇ ਵਧੇਰੇ ਜ਼ਰੂਰਤ ਵਾਲੇ ਲੋਕਾਂ ਨੂੰ ਕੋਰੋਨਾ ਦੀ ਪਹਿਲੀ ਖੁਰਾਕ ਵੰਡੀ ਜਾਵੇਗੀ। ਟੀਕੇ ਨੂੰ ਪੂਰੇ ਦੇਸ਼ ਵਿਚ ਪਹੁੰਚਾਉਣ ਲਈ ਇਸ ਸਬੰਧੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 10 ਦਿਨਾਂ ਦੇ ਅੰਦਰ 10 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ। ਉੱਥੇ ਹੀ ਯੂ. ਕੇ. ਵੀ 6 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੇ ਚੁੱਕਾ ਹੈ। ਕੈਨੇਡਾ ਵੀ ਪਹਿਲ ਦੇ ਆਧਾਰ ’ਤੇ ਕੋਰੋਨਾ ਵੈਕਸੀਨ ਲਗਾ ਰਿਹਾ ਹੈ। ਬਹੁਤ ਸਾਰੇ ਦੇਸ਼ ਕੋਰੋਨਾ ਵੈਕਸੀਨ ਖਰੀਦਣ ਲਈ ਕਰਾਰ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਵੱਡੀ ਖੇਪ ਮਿਲ ਸਕੇ। ਹਾਲਾਂਕਿ ਕੁਝ ਲੋਕਾਂ ’ਤੇ ਕੁਝ ਕੰਪਨੀਆਂ ਵਲੋਂ ਤਿਆਰ ਵੈਕਸੀਨ ਗਲਤ ਪ੍ਰਭਾਵ ਵੀ ਦਿਖਾ ਰਹੇ ਹਨ।

Share