ਮੈਕਸੀਕੋ ਦੇ ਰੈਸਟੋਰੈਂਟ ’ਚ ਗੋਲੀਬਾਰੀ ਦੌਰਾਨ ਇਕ ਭਾਰਤੀ ਮਹਿਲਾ ਸਮੇਤ ਦੋ ਵਿਦੇਸ਼ੀਆਂ ਦੀ ਮੌਤ

757
Share

ਮੈਕਸੀਕੋ ਸਿਟੀ, 23 ਅਕਤੂਬਰ (ਪੰਜਾਬ ਮੇਲ)- ਮੈਕਸੀਕੋ ’ਚ ਮੈਕਸੀਕਨ ਕੈਰੇਬੀਅਨ ਰਿਜ਼ਾਰਟ ਕਸਬੇ ਟੁਲੁਮ ਅੰਦਰ ਬੁੱਧਵਾਰ ਰਾਤ ਨੂੰ ਸੜਕ ਕਿਨਾਰੇ ਇੱਕ ਰੈਸਟੋਰੈਂਟ ਵਿਚ ਗੋਲੀਬਾਰੀ ਦੌਰਾਨ ਇੱਕ ਭਾਰਤੀ ਮਹਿਲਾ ਸਣੇ ਦੋ ਵਿਦੇਸ਼ੀਆਂ ਦੀ ਮੌਤ ਹੋ ਗਈ, ਜਦਕਿ ਘਟਨਾ ਵਿਚ 3 ਹੋਰ ਜ਼ਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮਿ੍ਰਤਕ ਔਰਤਾਂ ਵਿਚੋਂ ਇੱਕ ਭਾਰਤ ਅਤੇ ਦੂਜੀ ਜਰਮਨੀ ਤੋਂ ਸੀ, ਜਦਕਿ ਤਿੰਨ ਜ਼ਖ਼ਮੀਆਂ ਵਿਚੋਂ ਦੋ ਜਰਮਨੀ ਅਤੇ ਇੱਕ ਸੈਲਾਨੀ ਨੈਦਰਲੈਂਡਸ ਤੋਂ ਸੀ। ਕੁਇਨਟਾਨਾ ਰੂ ਸਟੇਟ ਪ੍ਰੌਸੀਕਿਊਟਰ ਦੇ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਇਹ ਲੜਾਈ ਇਲਾਕੇ ਵਿਚ ਨਸ਼ਾ ਵੇਚਣ ਵਾਲੇ ਦੋ ਗੁੱਟਾਂ ਵਿਚਾਲੇ ਹੋਈ।

Share