ਮੈਕਸੀਕੋ ਦੀ ਐਡਰੀਆ ਮੇਜ਼ਾ ਨੇ ਜਿੱਤਿਆ ‘ਮਿਸ ਯੂਨੀਵਰਸ’ ਦਾ ਖਿਤਾਬ

71
ਮੈਕਸੀਕੋ ਦੀ ਐਡਰੀਆ ਮੇਜ਼ਾ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਉਦੀ ਹੋਈ ਸਾਬਕਾ ਵਿਸ਼ਵ ਸੁੰਦਰੀ ਜੋਜੀਬੀਨੀ ਤੂਨਜੀ।
Share

ਸਿਆਟਲ/ਫਲੋਰੀਡਾ, 18 ਮਈ (ਪੰਜਾਬ ਮੇਲ)- ਦੁਨੀਆਂ ਭਰ ਦੀਆਂ 72 ਸੁੰਦਰੀਆਂ ਨੂੰ ਹਰਾ ਕੇ ਮੈਕਸੀਕੋ ਦੀ ਐਡਰੀਆ ਮੇਜ਼ਾ ਨੇ ਸਾਲ-2020 ਦਾ 69ਵਾਂ ‘ਮਿਸ ਯੂਨੀਵਰਸ’ ਦਾ ਖ਼ਿਤਾਬ ਜਿੱਤ ਲਿਆ। ਅਮਰੀਕਾ ਦੇ ਫਲੋਰੀਡਾ ਦੇ ਸੇਮਿਨੋਲ ਹਾਰਡ ਰਾਕ ਹੋਟਲ ’ਚ ਕਰਵਾਏ ਇਸ ਮਿਸ ਯੂਨੀਵਰਸ ਮੁਕਾਬਲੇ ’ਚ ਜੇਤੂ ਮੈਕਸੀਕੋ ਦੀ ਐਡਰੀਆ ਮੇਜ਼ਾ ਨੂੰ ਸਾਬਕਾ ਮਿਸ ਯੂਨੀਵਰਸ ਜੋਜੀਬੀਨੀ ਤੂਨਜੀ ਨੇ ਵਿਸ਼ਵ ਸੁੰਦਰੀ ਦਾ ਤਾਜ ਪਹਿਨਾਇਆ।
ਮਿਆਂਮਾਰ ਦ ਥੂਜ਼ਰ ਵਿੰਟ ਲਵਿਨ ਲੋਕਾਂ ਨੂੰ ਅਪੀਲ ਕਰਦੀ ਹੋਈ।

ਇਸ ਮੁਕਾਬਲੇ ’ਚ ਭਾਰਤ ਦੀ ਐਡਲਿਨ ਕਾਸਟਲਿਨੋ ਨੇ ਪਹਿਲੇ 5 ਸਥਾਨਾਂ ’ਚ ਜਗ੍ਹਾ ਬਣਾਈ, ਜਿਸ ਕਾਰਨ ਭਾਰਤੀ ਪ੍ਰਸੰਸਕਾਂ ’ਚ ਨਿਰਾਸ਼ਾ ਦੇਖਣ ਨੂੰ ਮਿਲੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਤਾਜ ਭਾਰਤੀ ਸੁੰਦਰੀ ਨੂੰ ਮਿਲੇਗਾ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਪੱਲੇ ਪਈ। ਐਂਡਰੀਆ ਤੋਂ ਬਾਅਦ ਬ੍ਰਾਜ਼ੀਲ ਦੀ ਜੂਲੀਆ ਗਾਮਾ ਦੂਜੇ ਸਥਾਨ ’ਤੇ ਰਹੀ, ਜਦਕਿ ਪੇਰੂ ਦੀ ਜੈਨਿਕ ਮੈਸੇਟਾ ਤੀਜੇ, ਭਾਰਤ ਦੀ ਐਡਲਿਨ ਕਾਸਟਲੀਨੋ ਚੌਥੇ ਤੇ ਡੋਮਿਨਿਕਨ ਰਿਪਬਲਿਕ ਦੀ ਕਿੰਬਰਲੀ ਪਰੇਜ਼ ਪੰਜਵੇਂ ਸਥਾਨ ’ਤੇ ਰਹੀ। ਮਿਆਂਮਾਰ ਦੀ ਥੂਜ਼ਰ ਵਿੰਟ ਲਵਿਨ ਨੇ ਐਤਵਾਰ ਨੂੰ ਮਿਸ ਯੂਨੀਵਰਸ ਦੇ ਮੰਚ ਦਾ ਇਸਤੇਮਾਲ ਕਰਦਿਆਂ ਦੁਨੀਆਂ ਨੂੰ ਉਸ ਦੇ ਦੇਸ਼ ’ਚ ਫ਼ੌਜ ਵਲੋਂ ਤਖ਼ਤਾ ਪਲਟ ਕਰਨ ਖ਼ਿਲਾਫ਼ ਬੋਲਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਫ਼ੌਜ ਨੇ ਮਿਆਂਮਾਰ ਦੀ ਸੱਤਾ ’ਤੇ ਇਕ ਫਰਵਰੀ ਤੋਂ ਕਬਜ਼ਾ ਕੀਤਾ ਹੋਇਆ ਹੈ।


Share