ਮੈਕਸੀਕੋ ਗੈਰ-ਜ਼ਰੂਰੀ ਯਾਤਰਾ ਲਈ ਅਮਰੀਕਾ ਨਾਲ ਲੱਗਦੀ ਸਰਹੱਦ ਰੱਖੇਗਾ ਬੰਦ

251
Share

ਮੈਕਸੀਕੋ ਸਿਟੀ, 17 ਅਗਸਤ (ਪੰਜਾਬ ਮੇਲ)- ਮੈਕਸੀਕੋ ਇਕ ਹੋਰ ਮਹੀਨੇ ਲਈ ਅਮਰੀਕਾ ਨਾਲ ਲੱਗਣ ਵਾਲੀ ਆਪਣੀ ਸਰਹੱਦ ਨੂੰ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖਣ ‘ਤੇ ਵਿਚਾਰ ਕਰ ਰਿਹਾ ਹੈ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਾਰਡ ਨੇ ਵੀਰਵਾਰ ਨੂੰ ਇਹ ਕਿਹਾ। ਸਰਹੱਦ ਬੰਦ ਰੱਖਣ ਨੂੰ ਲੈ ਕੇ ਵਰਤਮਾਨ ਵਿਵਸਥਾ 21 ਅਗਸਤ ਤੱਕ ਲਈ ਸੀ ਪਰ ਐਬਾਰਡ ਨੇ ਕਿਹਾ ਕਿ ਇਸ ਸਮੇਂ ਸਰਹੱਦ ਖੋਲ੍ਹਣ ਦਾ ਕੋਈ ਅਰਥ ਨਹੀਂ ਨਿਕਲਦਾ ਹੈ।
ਉਨ੍ਹਾਂ ਨੇ ਦੱਖਣ-ਪੱਛਮੀ ਅਮਰੀਕਾ ‘ਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਸਰਹੱਦ ਨੂੰ ਬੰਦ ਰੱਖਣ ਦੀ ਸੂਚਨਾ ਅਮਰੀਕਾ ਨੂੰ ਦੇ ਦਿੱਤੀ। ਸਾਂਝੀ ਸਰਹੱਦ ‘ਤੇ ਯਾਤਰਾ ਪਾਬੰਦੀ ਦਾ ਐਲਾਨ 18 ਮਾਰਚ ਨੂੰ ਕੀਤੀ ਗਈ ਸੀ। ਇਸ ਨੂੰ ਮਹੀਨੇ ਦੇ ਆਧਾਰ ‘ਤੇ ਵਧਾਇਆ ਗਿਆ। ਯਾਤਰਾ ਪਾਬੰਦੀ ਅਮਰੀਕਾ-ਕੈਨੇਡਾ ਸਰਹੱਦ ‘ਤੇ ਵੀ ਲੱਗੀ ਹੈ। ਐਬਾਰਡ ਨੇ ਕਿਹਾ ਕਿ ਇਸ ਸਮੇਂ ਤਾਂ ਸਰਹੱਦ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਵਿਵਸਥਾ ‘ਚ ਫਿਲਹਾਲ ਬਦਲਾਅ ਕਰਨਾ ਸਮਝਦਾਰੀ ਨਹੀਂ ਹੋਵੇਗੀ। ਇਸ ਲਈ ਅਸੀਂ ਇਸ ਪਾਬੰਦੀ ਨੂੰ ਇਕ ਮਹੀਨੇ ਲਈ ਵਧਾ ਰਹੇ ਹਨ।


Share