ਮੈਕਸਿਕੋ ‘ਚ 7.4 ਤੀਬਰਤਾ ਦਾ ਜ਼ਬਰਦਸਤ ਭੂਚਾਲ

714
Share

ਮੈਕਸਿਕੋ ਸਿਟੀ, 25 ਜੂਨ (ਪੰਜਾਬ ਮੇਲ)- ਮੈਕਸਿਕੋ ਵਿਚ ਮੰਗਲਵਾਰ ਨੂੰ ਤੇਜ਼ ਭੂਚਾਲ ਨਾਲ ਦਹਿਸ਼ਤ ਫੈਲ ਗਈ। ਮੈਕਸਿਕੋ ਸਿਟੀ, ਸਾਊਥ ਮੈਕਸਿਕੋ ਅਤੇ ਸੈਂਟਰਲ ਮੈਕਸਿਗੋ ਵਿਚ 7.4 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਇਮਾਰਤਾਂ ਹਿਲ ਗਈਆਂ ਅਤੇ ਦਹਿਸ਼ਤ ਵਿਚ ਹਜ਼ਾਰਾਂ ਲੋਕ ਸੜਕਾਂ ‘ਤੇ ਆ ਗਏ। ਯੂਐਸ ਜਿਓਲੌਜਿਕ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਓਕਸਾਕਾ ਸਟੇਟ ਤੋਂ 12 ਕਿਲੋਮੀਟਰ ਦੂਰ ਸੀ। ਉਥੇ ਦੇ ਸਮੇਂ ਮੁਤਾਬਕ ਭੂਚਾਲ ਸਵੇਰੇ ਸਾਢੇ ਦਸ ਵਜੇ ਆਇਆ। ਇਸ ਦੇ ਤੁਰੰਤ ਬਾਅਦ ਯੂਐਸ ਸੁਨਾਮੀ ਵਾਰਨਿੰਗ ਸਿਸਟਮ ਨੇ ਰਾਜ ਵਿਚ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।

ਦੱਸ ਚਲੀਏ ਕਿ ਮੈਕਸਿਕੋ ਵਿਚ ਇਸ ਤੋਂ ਪਹਿਲਾਂ 2017 ਵਿਚ ਦੋ ਵਾਰ ਭੂਚਾਲ ਆਇਆ ਸੀ। 8 ਸਤੰਬਰ ਨੂੰ 8.1 ਤੀਬਰਤਾ ਨਾਲ ਭੂਚਾਲ ਦੇ ਝਟਕੇ ਆਏ ਸੀ। ਇਸ ਵਿਚ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਦੂਜੀ ਵਾਰ 20 ਸਤੰਬਰ ਨੂੰ 7.1 ਦੀ ਤੀਬਰਤਾ ਨਾਲ ਭੂਚਾਲ ਆਇਆ । ਇਸ ਵਿਚ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਚਾਰੇ ਪਾਸੇ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ ਸੀ।
ਅਰਥਕਵੇਕ ਟਰੈਕ ਡੌਟ ਕੌਮ ਮੁਤਾਬਕ ਮੈਕਸਿਕੋ ਵਿਚ ਪਿਛਲੇ 7 ਦਿਨਾਂ ਵਿਚ 20 ਵਾਰ ਭੂਚਾਲ ਆ ਚੁੱਕਾ ਹੈ। ਹਾਲਾਂÎਕ ਸਭ ਤੋਂ ਜ਼ਿਆਦਾ ਤੀਬਰਤਾ ਦਾ ਭੂਚਾਲ ਮੰਗਲਵਾਰ ਨੂੰ ਆਹਿਆ। ਪਿਛਲੇ 24 ਘੰਟੇ ਵਿਚ ਹੀ 4 ਵਾਰ ਝਟਕੇ ਮਹਿਸੂਸ ਕੀਤੇ ਗਏ। ਅੰਕੜਿਆਂ ਮੁਤਾਬਕ ਇਸ ਸਾਲ ਇੱਥੇ 90 ਵਾਰ ਭੂਚਾਲ ਆਇਆ।


Share