ਮੇਰੇ ਵਿਧਾਨ ਸਭਾ ਚੋਣ ਲੜਨ ਬਾਰੇ ਫੈਸਲਾ ਪਾਰਟੀ ਕਰੇਗੀ : ਸ. ਬਾਦਲ

397
Share

ਚੰਡੀਗੜ੍ਹ, 19 ਅਕਤੂਬਰ (ਪੰਜਾਬ ਮੇਲ)- 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਉਮਰ ਦੇ ਇਸ ਢਲਦੇ ਪੜਾਅ ’ਚ ਮੈਂ ਵਿਧਾਨ ਸਭਾ ਚੋਣ ਲੜਨੀ ਹੈ ਕਿ ਨਹੀਂ, ਇਸ ਦਾ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਹੈ ਤੇ ਪਾਰਟੀ ਜੋ ਵੀ ਹੁਕਮ ਕਰੇਗੀ, ਮੈਂ ਉਸ ’ਤੇ ਫ਼ੁਲ ਚੜ੍ਹਾਵਾਂਗਾ। ਵਰਨਣਯੋਗ ਹੈ ਕਿ ਪਾਰਟੀ ਗਿੱਦੜਬਾਹਾ ਜਾਂ ਲੰਬੀ ਹਲਕੇ ਤੋਂ ਸ. ਬਾਦਲ ਨੂੰ ਖੜ੍ਹਾ ਕਰਨ ਬਾਰੇ ਵਿਚਾਰ ਕਰ ਰਹੀ ਹੈ। ਵਰਨਣਯੋਗ ਹੈ ਕਿ ਸ. ਬਾਦਲ ਭਾਵੇਂ ਜਿਸਮਾਨੀ ਤੌਰ ’ਤੇ ਕਮਜ਼ੋਰ ਹੋ ਗਏ ਹਨ, ਪਰ ਦਿਮਾਗ਼ੀ ਪੱਖ ਤੋਂ ਉਹ ਅਜੇ ਵੀ ਆਪਣੇ ਵਿਰੋਧੀਆਂ ’ਤੇ ਜ਼ੋਰਦਾਰ ਹਮਲੇ ਕਰਨ ਦੇ ਮਾਹਿਰ ਮੰਨੇ ਜਾਂਦੇ ਹਨ। ਉਨ੍ਹਾਂ ਹੁਣੇ ਜਿਹੇ ਜੀਂਦ ਵਿਚ ਚੌਧਰੀ ਦੇਵੀ ਲਾਲ ਦੀ ਜੈਯੰਤੀ ਰੈਲੀ ਨੂੰ ਤੇ ਉਸ ਪਿੱਛੋਂ ਬਠਿੰਡੇ ’ਚ ਇਕ ਪ੍ਰਭਾਵਸ਼ਾਲੀ ਜਲਸੇ ਨੂੰ ਸੰਬੋਧਨ ਕੀਤਾ ਸੀ।

Share