ਮੇਰੀ ਮਾਂ ਦੇ ਸ਼ਬਦਾਂ ਨੇ ਪੂਰੀ ਜ਼ਿੰਦਗੀ ਮੇਰਾ ਪਥ ਪ੍ਰਦਰਸ਼ਨ ਕੀਤਾ : ਕਮਲਾ ਹੈਰਿਸ

718
ਵਾਸ਼ਿੰਗਟਨ, 10 ਸਤੰਬਰ (ਪੰਜਾਬ ਮੇਲ)- ਡੈਮਕੋਰੇਟਿਕ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਅਪਣੀ ਮਾਂ ਸ਼ਿਆਮਲਾ ਨੂੰ ਪ੍ਰੇਰਣਾ ਦਾ ਸਰੋਤ ਦੱਸਿਆ ਹੈ। ਹੈਰਿਸ ਨੇ ਕਿਹਾ ਕਿ ਪੂਰੀ ਜ਼ਿੰਦਗੀ ਮਾਂ ਸ਼ਿਆਮਲਾ  ਨੇ ਉਨ੍ਹਾਂ ਰਾਹ ਦਿਖਾਈ। ਕਮਲਾ ਹੈਰਿਸ ਨੇ ਕਿਹਾ ਕਿ ਮੇਰੀ ਮਾਂ ਹਮੇਸ਼ਾ ਕਿਹਾ ਕਰਦੀ ਸੀ, ਸਿਰਫ ਬੈਠ ਕੇ ਹੀ ਹਾਲਾਤਾਂ ਦੀ ਸ਼ਿਕਾਇਤ ਨਾ ਕਰੋ, ਬਲਕਿ ਇਸ ਦੇ ਲਈ ਕੁਝ ਕੰਮ ਕਰੋ। 55 ਸਾਲਾ ਹੈਰਿਸ ਨੇ ਬੁਧਵਾਰ ਨੂੰ ਅਪਣੇ ਸਮਰਥਕਾਂ ਦੇ ਲਈ ਫੰਡ ਰੇਜਿੰਗ ਈਮੇਲ ਵਿਚ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ, ਉਨ੍ਹਾਂ ਦੇ ਸ਼ਬਦਾਂ ਨੇ ਪੂਰੀ ਜ਼ਿੰਦਗੀ ਮੇਰਾ ਪਥ ਪ੍ਰਦਰਸ਼ਨ ਕੀਤਾ ਅਤੇ ਮੁਸ਼ਕਲਾਂ ਦਾ ਹਲ ਕਰਨ ਅਤੇ ਹੱਲ ਕਰਨ ਦੇ ਲਈ ਲੜਨ ਦੇ ਨਾਲ ਹੀ ਕੰਮ ਕਰਨ ਲਈ ਪ੍ਰੇਰਤ ਕੀਤਾ। ਕਿਸੇ ਸਿਆਸੀ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਟਿਕਟ ਪਾਉਣ ਵਾਲੀ ਪਹਿਲੀ ਗੈਰ ਗੋਰੀ ਕਮਲਾ ਹੈਰਿਸ ਹੈ। ਭਾਰਤੀ ਮੂਲ ਦੀ ਸੀਨੇਟਰ ਨੇ ਕਿਹਾ ਕਿ ਜਦ Îਡੈਮੋਕਰਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਉਪ ਰਾਸ਼ਟਪਰਤੀ ਅਹੁਦੇ ਦੇ ਲਈ ਉਨ੍ਹਾਂ ਦਾ ਨਾਂ ਲਿਆ ਹੈ ਤਾਂ Îਇਹ ਮੁਸ਼ਕਲ ਫ਼ੈਸਲਾ ਨਹੀਂ ਸੀ। ਹੈਰਿਸ ਨੇ ਕਿਹਾ, ਮੈਂ ਜਾਣਦੀ ਸੀ ਮੈਨੂੰ ਉਹੀ ਕਰਨਾ ਹੋਵੇਗਾ ਜੋ ਮੇਰੀ ਮਾਂ ਮੈਨੂੰ ਕਹਿੰਦੀ ਸੀ।

ਭਾਰਤੀ-ਅਮਰੀਕੀ ਅਤੇ ਟੌਪ ਸ਼ੈਫ ਦੀ ਹੋਸਟ ਪਦਮ ਲਕਸ਼ਮੀ ਅਤੇ ਐਕਟਰ ਬਿੱਲੀ ਪੋਰਟਰ ਦੁਆਰਾ ਆਯੋਜਤ ਵਰਚੁਅਲ ਫੰਡ ਰੇਂਜਰ ਈਵੈਂਟ ਦੇ ਦੌਰਾਨ ਹੈਰਿਸ ਨੇ ਅਪਣੇ ਮਾਪਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੇ ਅਨੁਸਾਰ ਓਕਲੈਂਡ ਵਿਚ ਸਿਵਲ ਰਾਈਟਸ ਦੇ ਲਈ ਉਨ੍ਹਾਂ ਦੇ ਮਾਪਿਆਂ ਨੇ ਆਵਾਜ਼ ਚੁੱਕੀ ਸੀ। ਹੈਰਿਸ ਨੇ ਕਿਹਾ ਕਿ ਬਿਜ਼ੀ ਹੋਣ ਦੇ ਬਾਵਜੂਦ ਐਤਵਾਰ ਉਹ ਅਪਣੇ ਪਰਵਾਰ ਦੇ ਲਈ ਡਿਨਰ ਬਣਾਉਣ ਦਾ ਸਮਾਂ ਕੱਢ ਲੈਂਦੀ ਹੈ। ਸੀਨੇਟਰ ਨੇ ਅਪਣੀ ਮਾਂ ਦੀ  ਕਲਾ ਦੇ ਬਾਰੇ ਵਿਚ ਦੱਸਦੇ ਹੋਏ ਕਿਹਾ ਕਿ ਉਹ ਬਿਹਤਰੀਨ ਕੁਕ ਸੀ।