ਮੇਗਨ ਮਰਕਲ ਨੇ ਬਰਤਾਨੀਆ ਸ਼ਾਹੀ ਪਰਿਵਾਰ ’ਤੇ ਲਾਏ ਨਸਲਵਾਦ ਤੇ ਖ਼ੁਦਕਸ਼ੀ ਦੀ ਕਗਾਰ ’ਤੇ ਧੱਕਣ ਦੇ ਦੋਸ਼

368
Share

-ਮੇਗਨ ਮਰਕਲ ਨੇ ਓਫਰਾ ਵਿਨਫਰੇੇ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤਾ ਖੁਲਾਸਾ
-ਜੋੜੇ ਨੇ ਦੂਜੀ ਔਲਾਦ ਕੁੜੀ ਹੋਣ ਬਾਰੇ ਵੀ ਕੀਤਾ ਦਾਅਵਾ
ਲੰਡਨ, 8 ਮਾਰਚ (ਪੰਜਾਬ ਮੇਲ)- ਸ਼ਹਿਜ਼ਾਦੇ ਹੈਰੀ ਦੀ ਪਤਨੀ ਤੇ ਹਾਲੀਵੁੱਡ ਅਦਾਕਾਰ ਮੇਗਨ ਮਰਕਲ ਨੇ ਬਰਤਾਨੀਆ ਦੇ ਸ਼ਾਹੀ ਪਰਿਵਾਰ ’ਤੇ ਨਸਲਵਾਦ, ਝੂਠ ਬੋਲਣ ਤੇ ਉਸ ਨੂੰ ਖ਼ੁਦਕਸ਼ੀ ਦੀ ਕਗਾਰ ’ਤੇ ਧੱਕਣ ਜਿਹੇ ਸੰਗੀਨ ਦੋਸ਼ ਲਾਏ ਹਨ। ਮਰਕਲ ਨੇ ਆਪਣੇ ਸਹੁਰਾ ਪਰਿਵਾਰ ’ਤੇ ਇਹ ਸਾਰੇ ਦੋਸ਼ ਓਫਰਾ ਵਿਨਫਰੇ ਨੂੰ ਦਿੱਤੀ ਇੰਟਰਵਿਊ ਦੌਰਾਨ ਲਾਏ ਹਨ। ਮਰਕਲ ਦੀ ਮਾਂ ਸਿਆਹਫਾਮ ਤੇ ਪਿਤਾ ਗੋਰੀ ਚਮੜੀ ਦੇ ਹਨ। ਨੂੰਹ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਮਗਰੋਂ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੌਰਾਨ ਹੈਰੀ ਤੇ ਮੇਗਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਦੂਜੀ ਔਲਾਦ ਬੇਟੀ ਹੋਵੇਗੀ। ਵਿਨਫਰੇ ਨੂੰ ਦਿੱਤੀ ਇਹ ਇੰਟਰਵਿਊ ਬੀਤੀ ਰਾਤ ਪ੍ਰਸਾਰਿਤ ਕੀਤੀ ਗਈ ਸੀ। ਇਸ ਜੋੜੇ ਕੋਲ ਪਹਿਲਾਂ ਇਕ ਪੁੱਤ ਹੈ। ਮੇਗਨ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਮਾਂ ਬਣਨ ਵਾਲੀ ਸੀ ਤਾਂ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ ਨੂੰ ਲੈ ਕੇ ਵੀ ਸਵਾਲ ਕੀਤੇ ਗਏ। ਹੈਰੀ ਤੇ ਮੇਗਨ ਨੇ ਮਈ 2018 ਵਿਚ ਵਿੰਡਸਰ ਕੈਸਲ ’ਚ ਵਿਆਹ ਕੀਤਾ ਸੀ। ਇਹ ਜੋੜਾ ਸ਼ਾਹੀ ਪਰਿਵਾਰ ਨੂੰ ਛੱਡ ਕੇ ਅੱਜਕੱਲ੍ਹ ਉੱਤਰੀ ਅਮਰੀਕਾ ਵਿਚ ਰਹਿ ਰਿਹਾ ਹੈ।

Share