ਮੂਸੇਵਾਲਾ ਮਾਮਲਾ: ਚਾਰ ਪੁਲੀਸ ਮੁਲਾਜ਼ਮਾਂ ਸਣੇ ਪੰਜ ਨੂੰ ਮਿਲੀ ਅੰਤਰਿਮ ਜ਼ਮਾਨਤ

747
Share

ਸੰਗਰੂਰ, 28 ਮਈ (ਪੰਜਾਬ ਮੇਲ)- ਇਥੇ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਚਾਰ ਪੁਲਿਸ ਮੁਲਾਜ਼ਮਾਂ ਅਤੇ ਇੱਕ ਹੋਰ ਵਿਅਕਤੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਹ ਪੰਜ ਮੁਲਜ਼ਮਾਂ ਸਣੇ ਸਿੱਧੂ ਮੂਸੇਵਾਲਾ ਖਿਲਾਫ ਆਰਮਜ਼ ਐਕਟ ਤਹਿਤ ਐਫਆਈਆਰ ਦਰਜ ਹੈ।ਇਸ ਦੌਰਾਨ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਖ 9 ਜੂਨ ਰੱਖੀ ਹੈ ਅਤੇ ਪੰਜਾਂ ਮੁਲਜ਼ਮਾਂ ਨੂੰ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਜਸਵੀਰ ਸਿੰਘ, ਡੀਐਸਪੀ (ਐਚ) ਸੰਗਰੂਰ ਦੇ ਦਫਤਰ ਵਿੱਚ ਸਟੇਨੋ ਵਜੋਂ ਤਾਇਨਾਤ ਸੀ, ਹਰਵਿੰਦਰ ਸਿੰਘ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਜਦੋਂ ਕਿ ਏਐਸਆਈ ਬਲਕਾਰ ਸਿੰਘ ਰੀਡਰ ਵਜੋਂ ਤਾਇਨਾਤ ਸੀ ਅਤੇ ਗੁਰਜਿੰਦਰ ਸਿੰਘ ਉਸੇ ਦਫ਼ਤਰ ਵਿੱਚ ਗੰਨਮੈਨ ਵਜੋਂ ਕੰਮ ਕਰਦਾ ਸੀ।
ਅਸੀਂ ਦਲੀਲ ਕੀਤੀ ਹੈ ਕਿ ਵੀਡੀਓ ਦੀ ਪ੍ਰਮਾਣਿਕਤਾ ਸਕੈਨਰ ਦੇ ਅਧੀਨ ਹੈ। ਪੁਲਿਸ ਨੇ 5 ਮਈ ਨੂੰ ਐਫਆਈਆਰ ਦਰਜ ਕੀਤੀ ਸੀ ਜਦੋਂ ਕਿ ਦਾਅਵਾ ਕੀਤਾ ਗਿਆ ਸੀ ਕਿ ਫਾਇਰਿੰਗ 1 ਮਈ ਨੂੰ ਹੋਈ ਸੀ। ਆਰਮਜ਼ ਐਕਟ 17 ਮਈ ਨੂੰ ਐਫਆਈਆਰ ‘ਚ ਦਰਜ ਕੀਤਾ ਗਿਆ ਜੋ ਕਿ ਤਕਰੀਬਨ 13 ਦਿਨ ਬਾਅਦ ਦਾ ਸਮਾਂ ਹੈ।

ਉੱਧਰ ਇਸ ਮਾਮਲੇ ਦਾ ਮੁੱਖ ਦੋਸ਼ੀ ਸਿੱਧੂ ਮੂਸੇਵਾਲਾ ਫਰਾਰ ਚੱਲ ਰਿਹਾ ਹੈ। ਹਾਲਾਂਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਹ ਮੂਸੇਵਾਲਾ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪਰ ਹਾਲੇ ਤੱਕ ਉਸਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।


Share