ਮੂਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦਾ ਦਿਹਾਂਤ

44
Share

ਕੈਨੇਡਾ, 22 ਸਤੰਬਰ (ਪੰਜਾਬ ਮੇਲ)- ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਪਾਲ ਸਿੰਘ ਪੁਰੇਵਾਲ ਦਾ ਦਿਹਾਂਤ ਹੋ ਗਿਆ ਹੈ। ਮੂਲ ਨਾਨਕਸ਼ਾਹੀ ਕੈਲੰਡਰ (ਜਿਸ ਨੂੰ ਇਸ ਦੇ ਮੈਂਬਰਾਂ ਦੇ ਇਕ ਵੱਡੇ ਹਿੱਸੇ ਨੇ ਸਿੱਖ ਕੌਮ ਦੇ ਵੱਖਰੇ ਕੈਲੰਡਰ ਵਜੋਂ ਸਵੀਕਾਰ ਕੀਤਾ ਸੀ) ਤਿਆਰ ਕਰਨ ਵਾਲੇ 90 ਸਾਲਾ ਸਿੱਖ ਵਿਦਵਾਨ ਅਤੇ ਸਾਬਕਾ ਇੰਜੀਨੀਅਰ ਪਾਲ ਸਿੰਘ ਪੁਰੇਵਾਲ ਦਾ ਵੀਰਵਾਰ ਦੁਪਹਿਰ (ਭਾਰਤ ਸਮੇਂ) ਨੂੰ ਕੈਨੇਡਾ ਵਿਖੇ ਦਿਹਾਂਤ ਹੋ ਗਿਆ।

ਦੱਸ ਦੇਈਏ ਕਿ ਉਨ੍ਹਾਂ ਦੀ ਮੌਤ ਦੀ ਅਫ਼ਵਾਹ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਵੀ ਫੈਲੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਸਨ ਪਰ ਉਨ੍ਹਾਂ ਨੇ ਵੀਰਵਾਰ (ਕੈਨੇਡਾ ਸਮੇਂ) ਤੜਕੇ ਆਖਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਣਾਏ ਗਏ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਲਈ ਇਕ ਵੱਡਾ ਝਟਕਾ ਹੈ। ਉਹ ਇਕ ਸੇਵਾਮੁਕਤ ਇੰਜੀਨੀਅਰ, ਲੇਖਕ, ਵਿਦਵਾਨ ਅਤੇ ਇਕ ਅਧਿਆਪਕ ਸਨ।


Share