ਮੁੰਬਈ ਪੁਲਿਸ ਵੱਲੋਂ ਟੀ.ਆਰ.ਪੀ. ਘੁਟਾਲੇ ‘ਚ ਚਾਰਜਸ਼ੀਟ ਦਾਖਲ

319
Share

ਮੁੰਬਈ, 24 ਨਵੰਬਰ (ਪੰਜਾਬ ਮੇਲ)- ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਇਥੇ ਅਦਾਲਤ ਵਿਚ ਕਥਿਤ ਟੀ.ਆਰ.ਪੀ. ਘੁਟਾਲੇ ਸਬੰਧੀ ਚਾਰਜਸ਼ੀਟ ਦਾਖਲ ਕੀਤੀ। ਪੁਲਿਸ ਦੀ ਸੀ.ਆਈ.ਯੂ. ਕਥਿਤ ਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀ.ਆਰ.ਪੀ.) ਘੁਟਾਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਬੰਧ ਵਿਚ ਮੈਜਿਸਟਰੇਟ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਪਰਾਧ ਸ਼ਾਖਾ ਨੇ ਇਸ ਮਾਮਲੇ ‘ਚ ਹੁਣ ਤੱਕ ਰਿਪਬਲਿਕ ਟੀ.ਵੀ. ਦੇ ਡਿਸਟ੍ਰੀਬਿਊਟਰ ਹੈੱਡ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


Share