ਮੁੰਬਈ ਅਦਾਲਤ ਵੱਲੋਂ ਭਗੌੜੇ ਨੀਰਵ ਮੋਦੀ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ

685
Share

ਮੁੰਬਈ, 9 ਜੂਨ (ਪੰਜਾਬ ਮੇਲ)-ਇਥੇ ਇਕ ਵਿਸ਼ੇਸ਼ ਅਦਾਲਤ ਨੇ ‘ਭਗੌੜਾ ਆਰਥਿਕ ਅਪਰਾਧੀ ਕਾਨੂੰਨ’ ਤਹਿਤ ਬਹੁ-ਕਰੋੜੀ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਮਾਮਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜਾਇਦਾਦ ਕੁਰਕ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਵੀ.ਸੀ. ਬਾਰਦੇ ਨੇ ਈ.ਡੀ. ਨੂੰ ਨੀਰਵ ਮੋਦੀ ਦੀਆਂ ਉਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਦੀ ਪ੍ਰਵਾਨਗੀ ਦਿੱਤੀ, ਜਿਹੜੀਆਂ ਪੀ.ਐੱਨ.ਬੀ. ਕੋਲ ਗਹਿਣੇ ਨਹੀਂ ਹਨ। ਦੇਸ਼ ‘ਚ ਕਿਤੇ ਵੀ ‘ਭਗੌੜਾ ਆਰਥਿਕ ਅਪਰਾਧ ਕਾਨੂੰਨ’ ਤਹਿਤ ਜਾਇਦਾਦ ਕੁਰਕ ਕਰਨ ਦੇ ਜਾਰੀ ਇਹ ਪਹਿਲੇ ਆਦੇਸ਼ ਹਨ। ਅਦਾਲਤ ਨੇ ਹਾਲਾਂਕਿ ਆਮਦਨ ਵਿਭਾਗ ਵਲੋਂ ਜ਼ਬਤ ਤੇ ਨੀਰਵ ਮੋਦੀ ਦੀ ਮਾਲਕੀ ਵਾਲੇ ਚਿੱਤਰ ਨੱਥੀ ਕਰਨ ਦੀ ਈ.ਡੀ. ਨੂੰ ਮਨਜ਼ੂਰੀ ਨਹੀਂ ਦਿੱਤੀ। ਅਦਾਲਤ ਨੇ ਕਿਹਾ ਕਿ ਈ.ਡੀ. ਆਮਦਨ ਵਿਭਾਗ ਵਲੋਂ ਜ਼ਬਤ ਕੀਤੇ ਚਿੱਤਰਾਂ ਦੇ ਸਬੰਧ ‘ਚ ਕਾਨੂੰਨੀ ਤਰੀਕਿਆਂ ਨੂੰ ਅੱਗੇ ਵਧਾਉਣ ਲਈ ਆਜ਼ਾਦ ਹੈ।


Share