ਮੁੰਡੇ ਨਾਲ ਅਸ਼ਲੀਲ ਵਿਵਹਾਰ ਕਰਨ ਦੇ ਮਾਮਲੇ ’ਚ ਭਾਰਤੀ ਨੂੰ 15 ਮਹੀਨੇ ਦੀ ਕੈਦ

236
Share

ਸੈਕਾਰਮੈਂਟੋ, 2 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਮਿਨੀਪੋਲਿਸ ’ਚ ਇਕ ਸੰਘੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਅਮਰੀਕੀ ਨੂੰ ਇਕ 16 ਸਾਲਾਂ ਦੇ ਮੁੰਡੇ ਨਾਲ ਅਸ਼ਲੀਲ ਵਿਵਹਾਰ ਕਰਨ ਦੇ ਮਾਮਲੇ ’ਚ 15 ਮਹੀਨੇ ਦੀ ਸਜ਼ਾ ਸੁਣਾਈ ਹੈ। ਨਿਆਂ ਵਿਭਾਗ ਅਨੁਸਾਰ ਜੱਜ ਨੈਨਸੀ ਈ ਬਰਾਸੇਲ ਨੇ 41 ਸਾਲਾ ਭਾਰਤੀ ਨੀਰਜ ਚੋਪੜਾ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦੇਣ ਦਾ ਐਲਾਨ ਕੀਤਾ। ਇਹ ਘਟਨਾ ਜੁਲਾਈ 2019 ’ਚ ਇਕ ਜਹਾਜ਼ ਵਿਚ ਵਾਪਰੀ ਸੀ। ਬੋਸਟਨ ਤੋਂ ਮਿਨੀਪੋਲਿਸ ਜਾ ਰਹੇ ਜਹਾਜ਼ ’ਚ ਉਡਾਣ ਦੌਰਾਨ ਨੀਰਜ ਚੋਪੜਾ ਨੇ ਮੁੰਡੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਦਾ ਮੁੰਡੇ ਨੇ ਵਿਰੋਧ ਕੀਤਾ। ਇਸ ਘਟਨਾ ਦੀਆਂ ਤਸਵੀਰਾਂ ਸਬੂਤ ਵਜੋਂ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਘਟਨਾ ਸਮੇਂ ਨੀਰਜ ਚੋਪੜਾ ਸੌਂ ਰਿਹਾ ਸੀ ਤੇ ਇਹ ਘਟਨਾ ਇਕ ਸੁਪਨੇ ਦੀ ਤਰ੍ਹਾਂ ਵਾਪਰੀ ਹੈ।

Share