ਮੁੜ ਸੱਤਾ ’ਚ ਆਉਣ ’ਤੇ ਕੌਮਾਂਤਰੀ ਸਫ਼ਰ ਲਈ ਵੈਕਸੀਨ ਪਾਸਪੋਰਟ ਕਰਾਂਗੇ ਲਾਗੂ : ਟਰੂਡੋ

1231
ਮਿਸੀਸਾਗਾ, 6 ਸਤੰਬਰ (ਪੰਜਾਬ ਮੇਲ)- ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਮੁੜ ਸੱਤਾ ’ਚ ਆਉਣ ’ਤੇ ਕੌਮਾਂਤਰੀ ਸਫ਼ਰ ਲਈ ਵੈਕਸੀਨ ਪਾਸਪੋਰਟ ਲਾਗੂ ਕੀਤੇ ਜਾਣਗੇ ਅਤੇ ਇਸ ਤਹਿਤ ਮੁਢਲੇ ਤੌਰ ’ਤੇ ਸੂਬਾ ਸਰਕਾਰਾਂ ਵੱਲੋਂ ਲਿਆਂਦੇ ਵੈਕਸੀਨ ਪਾਸਪੋਰਟ ਨੂੰ ਪ੍ਰਵਾਨ ਕੀਤਾ ਜਾਵੇਗਾ। ਫ਼ੈਡਰਲ ਵੈਕਸੀਨ ਪਾਸਪੋਰਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮੀ ਯੋਜਨਾ ਨੂੰ ਲਾਗੂ ਕਰਨ ਲਈ ਸੂਬਾ ਸਰਕਾਰਾਂ ਦੀ ਸ਼ਮੂਲੀਅਤ ਲਾਜ਼ਮੀ ਹੈ।