ਮੁੜ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਚੁਣੀ ਗਈ ਨੈਂਸੀ ਪੇਲੋਸੀ

464
Share

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕਾ ਵਿਚ ਡੈਮਕੋਰੇਟਿਕ ਪਾਰਟੀ ਦੀ ਮੈਂਬਰ ਨੈਂਸੀ ਪੇਲੋਸੀ ਨੂੰ ਅਮਰੀਕੀ ਸੰਸਦ ਦੇ ਲਈ ਮੁੜ ਪ੍ਰਤੀਨਿਧੀ ਸਭਾ ਦੀ ਸਪੀਕਰ ਚੁਣਿਆ ਗਿਆ ਹੈ। ਨੈਂਸੀ ਪੇਲਸੀ ਨੂੰ 216 ਅਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਕੇਵਿਨ ਨੂੰ 209 ਵੋਟਾਂ ਮਿਲੀਆਂ। ਸਦਨ ਦੇ ਅਧਿਕਾਰੀ ਨੇ ਦੱਸਿਆ ਕਿ ਕੁਲ 427 ਵੋਟਾਂ ਪਾਈਆਂ ਗਈਆਂ। ਇਨ੍ਹਾਂ ਵਿਚੋਂ ਸੈਨੇਟਰ ਟੈਮੀ ਅਤੇ ਸਾਂਸਦ ਹਕੀਮ ਨੂੰ ਇੱਕ ਇੱਕ ਵੋਟ ਮਿਲੀ।

ਅੰਕੜਿਆਂ ਦੇ ਅਨੁਸਾਰ ਛੇ ਡੈਮੋਕਰੇਟਿਕ ਸਾਂਸਦਾਂ ਨੇ ਪੇਲੋਸੀ ਨੂੰ ਵੋਟ ਨਹੀਂ ਦਿੱਤਾ ਜਦ ਕਿ ਸਾਰੇ 209 ਰਿਪਬਲਿਕਨ  ਦੇ ਵੋਟ ਕੇਵਿਨ ਦੇ ਪੱਖ ਵਿਚ ਪਏ, ਜੋ ਹੁਣ ਸਦਨ ਵਿਚ ਘੱਟ ਗਿਣਤੀ ਦੇ ਨੇਤਾ ਹਨ। ਅਮਰੀਕੀ ਪ੍ਰਤੀਨਿਧੀ ਸਭਾ ਵਿਚ 435 ਮੈਂਬਰਾਂ ਨੂੰ ਮਤਦਾਨ ਕਰਨ ਦਾ ਅਧਿਕਾਰ ਹੈ, ਜਦ ਕਿ ਛੇ ਅਜਿਹੇ ਮੈਂਬਰ ਹਨ ਜੋ ਵੋਟ ਨਹੀਂ ਪਾ ਸਕੇ।
ਨੈਂਸੀ ਪੇਲੋਸੀ ਨੂੰ ਹਾਲਾਂਕਿ ਮਾਮੂਲੀ ਫਰਕ ਨਾਲ ਜਿੱਤ ਮਿਲੀ ਲੇਕਿਨ 2014 ਦੀ ਤੁਲਨਾ ਵਿਚ ਉਨ੍ਹਾਂ ਇਸ ਵਾਰ ਦੋ ਵੋਟਾਂ ਜ਼ਿਆਦਾ ਮਿਲੀਆਂ। ਇਸ ਤੋਂ ਬਾਅਦ ਹੀ ਪੇਲੋਸੀ ਨੇ ਬਤੌਰ ਸਪੀਕਾਰ ਇਹ ਉਨ੍ਹਾਂ ਦਾ ਆਖਰੀ ਕਾਰਜਕਾਲ ਹੋਣ ਦਾ ਐਲਾਨ ਵੀ ਕਰ ਦਿੱਤਾ।  ਮਨੁੱਖੀ ਅਧਿਕਾਰ ਮੁੱਦਿਆਂ ਦੀ ਵੱਡੀ ਸਮਰਥਕ ਪੇਲੋਸੀ ਨੇ ਚੁਣੇ ਜਾਣ ਤੋਂ ਬਾਅਦ ਕਿਹਾ ਕਿ ਨਵੀਂ ਸੰਸਦ ਦੀ ਸ਼ੁਰੂਆਤ ਵੱਡੀ ਚੁਣੌਤੀਪੂਰਣ ਸਮੇਂ ਵਿਚ ਹੋ ਰਹੀ ਹੈ।
ਪੇਲੋਸੀ ਨੇ ਕਿਹਾ ਕਿ ਕੌਮਾਂਤਰੀ ਮਹਾਮਾਰੀ ਅਤੇ ਆਰਥਿਕ ਸੰਕਟ ਨਾ ਹਰੇਕ ਭਾਈਚਾਰਾ ਬੁਰੀ ਤਰ੍ਹਾਂ ਪ੍ਰਭਾਵਤ ਹੈ ਅਤੇ 3,50,500 ਲੋਕ ਮਾਰੇ ਗਏ ਹਨ। ਸਾਡੇ ਦਿਲਾਂ ਵਿਚ ਹਰ Îੲੱਕ ਦੇ ਲਈ ਦਰਦ ਹੈ, ਲੱਖਾਂ ਲੋਕ ਬੇਰੋਜਗਾਰ ਹੋ ਗਏ ਹਨ।


Share