ਮੁਲਤਾਨੀ ਅਗਵਾ ਮਾਮਲਾ: ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਸੈਣੀ ਖ਼ਿਲਾਫ਼ ਚਾਰਜਸ਼ੀਟ ਰਿਕਾਰਡ ’ਚ ਰੱਖਣ ਦੇ ਆਦੇਸ਼

478
Share

ਨਵੀਂ ਦਿੱਲੀ, 5 ਜਨਵਰੀ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਮੰਗਲਵਾਰ ਪੰਜਾਬ ਨੂੰ ਆਖਿਆ ਕਿ ਉਹ 1991 ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਕਤਲ ਕਰਨ ਦੇ ਕੇਸ ’ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਖ਼ਿਲਾਫ਼ ਤਾਜ਼ਾ ਐੱਫ.ਆਈ.ਆਰ. ਮਾਮਲੇ ਬਾਰੇ ਚਾਰਜਸ਼ੀਟ ਰਿਕਾਰਡ ’ਚ ਰੱਖੇ। ਸੁਪਰੀਮ ਕੋਰਟ ਮੁਲਤਾਨੀ ਨੂੰ ਅਗਵਾ ਅਤੇ ਕਤਲ ਕਰਨ ਦੇ ਕੇਸ ’ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪਹਿਲਾਂ ਹੀ ਜ਼ਮਾਨਤ ਦੇ ਚੁੱਕੀ ਹੈ। ਇਸ ਕੇਸ ’ਚ ਮਈ 2020 ’ਚ ਦਰਜ ਤਾਜ਼ਾ ਐੱਫ.ਆਈ.ਆਰ. ਨੂੰ ਖਾਰਜ ਕਰਨ ਸਬੰਧੀ ਸੈਣੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਅਸ਼ੋਕ ਭੂਸ਼ਣ, ਆਰ. ਸੁਭਾਸ਼ ਰੈੱਡੀ ਅਤੇ ਐੱਮ.ਆਰ. ਸ਼ਾਹ ਦੇ ਬੈਂਚ ਨੇ ਟਰਾਇਲ ਕੋਰਟ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਸਬੰਧੀ 22 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਮੁਲਤਵੀ ਕਰੇ, ਕਿਉਂਕ ਸਰਵਉੱਚ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ। ਅਦਾਲਤ ਨੇ ਸਰਕਾਰੀ ਵਕੀਲ ਨੂੰ ਇਸ ਵਾਸਤੇ ਦੋ ਹਫ਼ਤੇ ਦਾ ਸਮਾਂ ਦਿੱਤਾ ਹੈ।

Share