ਮੁਲਤਾਨੀ ਅਗਵਾ ਕਾਂਡ: ਸੁਮੇਧ ਸੈਣੀ ਕੇਸ ਨੂੰ ਤਬਦੀਲ ਕਰਨ ਲਈ ਅਦਾਲਤ ‘ਚ ਤੱਥ ਪੇਸ਼

707
Share

ਐੱਸ.ਏ.ਐੱਸ. ਨਗਰ, 1 ਜੁਲਾਈ (ਪੰਜਾਬ ਮੇਲ)-ਸਾਬਕਾ ਆਈ.ਏ.ਐੱਸ. ਅਧਿਕਾਰੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਨੂੰ ਧਾਰਾ-302 ‘ਚ ਕੱਚੀ ਜ਼ਮਾਨਤ ਦੇਣ ਵਾਲੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ‘ਚੋਂ ਕੇਸ ਤਬਦੀਲ ਕਰਨ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਸੈਸ਼ਨ ਜੱਜ ਏ.ਐੱਸ. ਰਾਏ ਦੀ ਅਦਾਲਤ ‘ਚ ਭਖਵੀਂ ਬਹਿਸ ਹੋਈ। ਇਸ ਸਬੰਧੀ ਪਬਲਿਕ ਪ੍ਰਾਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਨੇ ਜ਼ਿਲ੍ਹਾ ਸੈਸ਼ਨ ਜੱਜ ਅੱਗੇ ਦਿੱਤੀ ਦਲੀਲ ਦੌਰਾਨ ਤੱਥ ਪੇਸ਼ ਕਰਦਿਆਂ ਕਿਹਾ ਕਿ ਹੇਠਲੀ ਅਦਾਲਤ ਵਲੋਂ ਦਿੱਤੀ ਜ਼ਮਾਨਤ ਦੌਰਾਨ ਮਾਮਲੇ ਦੀ ਗੰਭੀਰਤਾ ਅਤੇ ਕਈ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਹੇਠਲੀ ਅਦਾਲਤ ਵਲੋਂ ਧਾਰਾ-302 ‘ਚ ਕੱਚੀ ਜ਼ਮਾਨਤ ਦੇਣ ਸਮੇਂ ਇਸ ਗੱਲ ਦੀ ਕਿਸੇ ਵੀ ਅਥਾਰਟੀ ਤੋਂ ਪੁਸ਼ਟੀ ਨਹੀਂ ਕੀਤੀ ਕਿ ਪੁਲਿਸ ਨੇ ਧਾਰਾ-302 ਲਗਾਈ ਵੀ ਹੈ ਜਾਂ ਨਹੀਂ। ਉਨ੍ਹਾਂ ਅਦਾਲਤ ਦੇ ਧਿਆਨ ‘ਚ ਲਿਆਂਦਾ ਕਿ ਸੁਮੇਧ ਸੈਣੀ ਨੂੰ ਜ਼ਮਾਨਤ ਦੇਣ ਸਮੇਂ ਇਸ ਗੱਲ ਨੂੰ ਵੀ ਅੱਖੋਂ-ਪਰੋਖੇ ਕੀਤਾ ਗਿਆ ਹੈ ਕਿ ਇਸ ਮਾਮਲੇ ਦੀ ਗਵਾਹ ਐਡਵੋਕੇਟ ਗੁਰਸ਼ਰਨ ਕੌਰ ਮਾਨ ਵਲੋਂ ਧਾਰਾ-161 ਦੇ ਤਹਿਤ ਅਦਾਲਤ ‘ਚ ਬਿਆਨ ਵੀ ਦਰਜ ਕਰਵਾਏ ਗਏ ਹਨ ਅਤੇ ਫ਼ਾਈਲ ਅਦਾਲਤ ਕੋਲ ਮੌਜੂਦ ਹੈ।


Share