ਮੁਲਤਾਨੀ ਅਗਵਾ ਕਾਂਡ: ਅਦਾਲਤ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ 8 ਜੁਲਾਈ ਤੱਕ ਰੋਕ

758
Share

ਐੱਸ.ਏ.ਐੱਸ. ਨਗਰ, 7 ਜੁਲਾਈ (ਪੰਜਾਬ ਮੇਲ)-ਸਾਬਕਾ ਆਈ.ਏ.ਐੱਸ. ਅਧਿਕਾਰੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਧਾਰਾ-302 ‘ਚ ਕੱਚੀ ਜ਼ਮਾਨਤ ਦੇਣ ਵਾਲਾ ਮਾਮਲਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ‘ਚ ਤਬਦੀਲ ਤਾਂ ਹੋ ਗਿਆ ਸੀ, ਪ੍ਰੰਤੂ ਸਬੰਧਿਤ ਜੱਜ ਦੇ ਛੁੱਟੀ ‘ਤੇ ਗਏ ਹੋਣ ਕਾਰਨ ਇਸ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ‘ਚ ਹੋਈ। ਅਦਾਲਤ ਵਲੋਂ ਇਸ ਮਾਮਲੇ ‘ਚ ਸੁਮੇਧ ਸੈਣੀ ਦੀ ਧਾਰਾ-302 ‘ਚ ਹੋਈ ਕੱਚੀ ਜ਼ਮਾਨਤ ਨੂੰ ਅੱਗੇ ਵਧਾਉਂਦਿਆਂ 8 ਜੁਲਾਈ ਤੱਕ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਗਈ ਹੈ ਤੇ 8 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ‘ਚ ਹੋਵੇਗੀ।


Share