ਮੁਖਤਾਰ ਅੰਸਾਰੀ ਨੂੰ ਲੈਣ ਲਈ ਸੋਮਵਾਰ ਨੂੰ ਪੰਜਾਬ ਜਾਵੇਗੀ ਬਾਂਦਾ ਪੁਲਿਸ ਦੀ ਟੀਮ

118
Share

ਬਾਂਦਾ (ਉੱਤਰ ਪ੍ਰਦੇਸ਼), 4 ਅਪ੍ਰੈਲ (ਪੰਜਾਬ ਮੇਲ)- ਮਊ ਜ਼ਿਲ੍ਹੇ ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਲਿਆਉਣ ਲਈ ਬਾਂਦਾ ਪੁਲਿਸ ਦੀ ਇਕ ਟੀਮ ਸੋਮਵਾਰ ਨੂੰ ਪੰਜਾਬ ਜਾਵੇਗੀ। ਇਹ ਜਾਣਕਾਰੀ ਬਾਂਦਾ ਪੁਲਿਸ ਦੇ ਆਈ.ਜੀ. ਨੇ ਐਤਵਾਰ ਨੂੰ ਦਿੱਤੀ। ਚਿਤਰਕੂਟ ਰੇਂਜ ਬਾਂਦਾ ਦੇ ਆਈ.ਜੀ. ਕੇ ਸਤਿਆਨਾਰਾਇਣ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਪੰਜਾਬ ਦੀ ਰੋਪੜ ਜੇਲ੍ਹ ਵਿਚ ਬੰਦ ਗੈਂਗਸਟਰ ਅਤੇ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਬਾਂਦਾ ਲਿਆਉਣ ਲਈ ਸੋਮਵਾਰ ਨੂੰ ਇਕ ਟੀਮ ਪੰਜਾਬ ਜਾਵੇਗੀ।’’ ਉਨ੍ਹਾਂ ਕਿਹਾ, ‘‘ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੂਰੀ ਸੁਰੱਖਿਆ ਹੇਠ ਅੰਸਾਰੀ ਨੂੰ ਬਾਂਦਾ ਲਿਆਂਦਾ ਜਾਵੇਗਾ।’’

Share