ਮੁਕਾਬਲੇ ਦੌਰਾਨ ਘੋੜ ਸਵਾਰ ਮੈਡੀਨਾ ਸਪਿਰਟ ਦੀ ਮੌਤ

179
Share

ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਦੱਖਣੀ ਕੈਲੀਫੋਰਨੀਆ ਵਿਚ ਸਾਂਟਾ ਐਨਿਟਾ ਰੇਸਟਰੈਕ ਵਿਚ ਮੁਕਾਬਲੇ ਦੌਰਾਨ ਕੈਨਟਕੀ ਡਰਬੀ ਦੌੜ ਦੀ ਜੇਤੂ ਘੋੜ ਸਵਾਰ ਮੈਡੀਨਾ ਸਪਿਰਟ ਦੀ ਮੌਤ ਹੋ ਗਈ। ਕੈਲੀਫੋਰਨੀਆ ਹੌਰਸ ਰੇਸਿੰਗ ਬੋਰਡ ਅਨੁਸਾਰ ਮੈਡੀਨਾ ਸਪਿਰਟ ਆਖਰੀ ਰੇਖਾ ਨੇੜੇ ਢਹਿਢੇਰੀ ਹੋ ਗਈ ਤੇ ਉਸ ਦੀ ਤੁਰੰਤ ਮੌਤ ਹੋ ਗਈ। ਬੋਰਡ ਅਨੁਸਾਰ ਸੰਭਾਵੀ ਤੌਰ ’ਤੇ ਮੈਡੀਨਾ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੋ ਸਕਦੀ ਹੈ ਪਰੰਤੂ ਮੌਤ ਦੇ ਅਸਲ ਕਾਰਨ ਦੀ ਪਤਾ ਪੋਸਟ ਮਾਰਟਮ ਹੋਣ ਉਪਰੰਤ ਹੀ ਪਤਾ ਲੱਗੇਗਾ।

Share