ਮੀਂਹ ਕਾਰਨ ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਵਿਹੜੇ ’ਚ ਭਰਿਆ ਪਾਣੀ

837
Share

-5 ਉਡਾਣਾਂ ਦਾ ਬਦਲਿਆ ਰਾਹ
ਨਵੀਂ ਦਿੱਲੀ, 11 ਸਤੰਬਰ (ਪੰਜਾਬ ਮੇਲ)- ਇਥੋਂ ਦੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਦੇ ਵਿਹੜੇ ’ਚ ਵਿੱਚ ਮੀਂਹ ਦਾ ਪਾਣੀ ਭਰ ਗਿਆ। ਮੀਂਹ ਦਾ ਪਾਣੀ ਟਰਮੀਨਲ ਦੇ ਅੰਦਰ ਤੱਕ ਪੁੱਜ ਗਿਆ, ਜਿਸ ਕਾਰਨ ਲੋਕਾਂ ਤੇ ਹਵਾਈ ਅੱਡਾ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸਵੇਰੇ ਹਵਾਈ ਅੱਡੇ ਤੋਂ ਪੰਜ ਉਡਾਣਾਂ ਦਾ ਰਾਹ ਬਦਲ ਦਿੱਤਾ ਗਿਆ। ਦੋ ਸਪਾਈਸਜੈੱਟ ਉਡਾਣਾਂ ਅਤੇ ਇੱਕ ਇੰਡੀਗੋ ਅਤੇ ਗੋ ਫਰਸਟ ਉਡਾਣਾਂ ਨੂੰ ਜੈਪੁਰ ਵੱਲ ਮੋੜਿਆ ਗਿਆ ਹੈ। ਦੁਬਈ ਤੋਂ ਦਿੱਲੀ ਆ ਰਹੀ ਅੰਤਰਰਾਸ਼ਟਰੀ ਉਡਾਣ ਨੂੰ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ ਹੈ। ਦਿੱਲੀ ਹਵਾਈ ਅੱਡਾ ਅਥਾਰਿਟੀ ਨੇ ਕਿਹਾ ਕਿ ਮੀਂਹ ਦਾ ਪਾਣੀ ਕੁੱਝ ਸਮੇਂ ਲਈ ਅੱਡੇ ’ਚ ਖੜ੍ਹਿਆ ਸੀ।

Share