ਮਿੱਕੀ ਸਰਾਂ ਨੂੰ ਮਾਤਾ ਦੇ ਦਿਹਾਂਤ ਕਾਰਨ ਸਦਮਾ

72
Share

ਫਰਿਜ਼ਨੋ, 6 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਮਿੱਕੀ ਸਰਾਂ ਨੂੰ ਪਿਛਲੇ ਦਿਨੀਂ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸਤਵਿੰਦਰ ਕੌਰ ਸਰਾਂ (72) ਅਚਾਨਕ ਸਦੀਵੀ ਵਿਛੋੜਾ ਦੇ ਗਏ। ਸਵ. ਮਾਤਾ ਸਤਵਿੰਦਰ ਕੌਰ ਜੀ ਅਕਸਰ ਅਮਰੀਕਾ ਆਪਣੇ ਬੇਟੇ ਮਿੱਕੀ ਸਰਾਂ ਕੋਲ ਕੈਲੀਫੋਰਨੀਆ ਬੇ-ਏਰੀਏ ਵਿਖੇ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਵਾਰ ਵੀ ਮਾਤਾ ਜੀ ਬੇ-ਏਰੀਏ ਆਏ ਹੋਏ ਸਨ ਕਿ ਅਚਾਨਕ ਰਾਤ ਨੂੰ ਨੀਂਦ ’ਚ ਹੀ ਅਕਾਲ ਚਲਾਣਾ ਕਰ ਗਏ। ਮਿੱਕੀ ਸਰਾਂ ਇੰਡੀਆ ਗਏ ਹੋਏ ਸੀ, ਇਕਦਮ ਮਾੜੀ ਖ਼ਬਰ ਮਿਲਣ ਮਗਰੋਂ ਉਨ੍ਹਾਂ ਨੂੰ ਵਾਪਸ ਅਮਰੀਕਾ ਆਉਣਾ ਪਿਆ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਮਾਤਾ ਜੀ ਦੀ ਇੱਛਾ ਮੁਤਾਬਕ ਉਹ ਮਿ੍ਰਤਕ ਸਰੀਰ ਨੂੰ ਪੰਜਾਬ ਲੈ ਕੇ ਜਾਣਗੇ ਤੇ ਮਾਤਾ ਜੀ ਦੀ ਦੇਹ ਦਾ ਸਸਕਾਰ ਪਿੰਡ ਉਸਮਾਨ ਸ਼ਹੀਦ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗਾ। ਮਿੱਕੀ ਦੇ ਫਾਦਰ ਸਾਬ੍ਹ ਸ. ਰਛਪਾਲ ਸਿੰਘ ਸਰਾਂ ਵੀ ਕਈ ਸਾਲ ਪਹਿਲਾਂ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਕੈਲੀਫੋਰਨੀਆ ਸਟੇਟ ਦੀ ਰਸਮੀ ਕਾਰਵਾਈ ਪੂਰੀ ਹੋਣ ਮਗਰੋਂ ਮਾਤਾ ਜੀ ਦੀ ਦੇਹ ਦੇ ਦਰਸ਼ਨ ਬੇ-ਏਰੀਏ ਵਿਖੇ ਕਰਵਾਏ ਜਾਣਗੇ, ਸਮਾਂ ਅਤੇ ਸਥਾਨ ਸੋਸ਼ਲ ਮੀਡੀਏ ਜ਼ਰੀਏ ਜਲਦੀ ਦੱਸ ਦਿੱਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ ਜਿੱਥੇ ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਸਰਾਂ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹਾਂ, ਉਥੇ ਪੀ.ਸੀ.ਏ. ਪਰਿਵਾਰ ਵੀ ਇਸ ਦੁੱਖ ਦੀ ਘੜੀ ਵਿਚ ਮਿੱਕੀ ਸਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ। ਦੁੱਖ ਸਾਂਝਾ ਕਰਨ ਲਈ ਜਾਂ ਵਧੇਰੇ ਜਾਣਕਾਰੀ ਲਈ ਮਿੱਕੀ ਸਰਾਂ ਨੂੰ (408) 966-7019 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Share