ਮਿਸੀਸਾਗਾ ਤੇ ਬਰੈਂਪਟਨ ਦੇ ਧਾਰਮਿਕ ਸਥਾਨਾਂ ਨੂੰ ਲੁੱਟਣ ਦੇ ਦੋਸ਼ ਹੇਠ 3 ਪੰਜਾਬੀ ਗਿ੍ਰਫ਼ਤਾਰ

277
Share

ਬਰੈਂਪਟਨ, 7 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਨਵੰਬਰ ਤੋਂ ਪਹਿਲਾਂ ਉੱਤਰੀ ਮਿਸੀਸਾਗਾ ਅਤੇ ਬਰੈਂਪਟਨ ਦੇ ਧਾਰਮਿਕ ਪੂਜਾ ਸਥਾਨਾਂ ’ਤੇ ਨਗਦ ਦਾਨ ਬਕਸਿਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਲੁੱਟਾਂ-ਖੋਹਾਂ ਦੇ ਸੰਬੰਧ ਵਿਚ 3 ਪੰਜਾਬੀ ਵਿਅਕਤੀਆਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ ਅਤੇ ਉਨ੍ਹਾਂ ’ਤੇ ਦਰਜਨਾਂ ਦੋਸ਼ ਲੱਗੇ ਹਨ। ਚੋਰੀ ਕਰਨ ਵਾਲੇ ਤਿੰਨੋਂ ਵਿਅਕਤੀ ਜਗਦੀਸ਼ ਪੰਧੇਰ (39), ਗੁਰਸ਼ਰਨਜੀਤ ਢੀਂਡਸਾ (31) ਅਤੇ ਪਰਮਿੰਦਰ ਗਿੱਲ (42) ਬਰੈਂਪਟਨ ਦੇ ਰਹਿਣ ਵਾਲੇ ਹਨ ਅਤੇ ਹਰੇਕ ’ਤੇ ਭੇਸ ਬਦਲ ਕੇ ਅੰਜਾਮ ਦੇਣ ਦੇ 13 ਦੋਸ਼ ਲਗਾਏ ਗਏ ਹਨ। ਪੀਲ ਰਿਜਨਲ ਪੁਲਿਸ ਨੇ 3 ਮਾਰਚ ਨੂੰ ਤਿੰਨਾਂ ਵਿਅਕਤੀਆਂ ਨੂੰ ਬਰੈਂਪਟਨ ਤੋਂ ਗਿ੍ਰਫ਼ਤਾਰ ਕੀਤਾ ਹੈ।¿;¿;
ਪੁਲਿਸ ਦਾ ਕਹਿਣਾ ਹੈ ਕਿ ਇਹ ਦੋਸ਼ ਪਿਛਲੇ ਨਵੰਬਰ ਅਤੇ ਇਸ ਮਹੀਨੇ ਦਰਮਿਆਨ ਮਿਸੀਸਾਗਾ ਅਤੇ ਬਰੈਂਪਟਨ ਦੇ ਮਾਲਟਨ ਖੇਤਰ ਵਿਚ ਮੰਦਰਾਂ ਅਤੇ ਹੋਰ ਧਾਰਮਿਕ ਪੂਜਾ ਸਥਾਨਾਂ ਵਿਚ ਇਕ ਦਰਜਨ ਤੋਂ ਵੱਧ ਤੋੜ-ਭੰਨ ਅਤੇ ਦਾਖਲ ਹੋਣ ਨਾਲ ਸੰਬੰਧਤ ਹਨ। ਪੁਲਿਸ ਨੇ ਪਹਿਲਾਂ ਇਨ੍ਹਾਂ ਘਟਨਾਵਾਂ ਨੂੰ ‘‘ਮੌਕੇ ਦਾ ਅਪਰਾਧ’’ ਦੱਸਿਆ ਸੀ ਅਤੇ ਉਨ੍ਹਾਂ ਕੋਲ ਇਸ ਸਮੇਂ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਘਟਨਾਵਾਂ ਨਫਰਤ ਤੋਂ ਪ੍ਰੇਰਿਤ ਹਨ। ਜਾਂਚਕਰਤਾਵਾਂ ਅਨੁਸਾਰ, ਚੋਰੀਆਂ ਲਈ ਜ਼ਿੰਮੇਵਾਰ ਲੋਕਾਂ ਨੇ ਇਮਾਰਤਾਂ ਵਿਚ ਪਹੁੰਚ ਕੀਤੀ, ਦਾਨ ਬਕਸਿਆਂ ਵਿਚੋਂ ਨਕਦੀ ਕੱਢਣ ਲਈ ਅੱਗੇ ਵਧੇ ਅਤੇ ਫਿਰ ਖੇਤਰ ਤੋਂ ਭੱਜ ਗਏ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਅਪਰਾਧ ਨਫਰਤ ਤੋਂ ਪ੍ਰੇਰਿਤ ਹਨ। ਹਾਲਾਂਕਿ, ਜਦੋਂ ਇਹ ਜਾਂਚ ਅੱਗੇ ਵਧਦੀ ਹੈ, ਤਾਂ ਸਾਰੇ ਸੰਭਾਵੀ ਉਦੇਸ਼ਾਂ ’ਤੇ ਵਿਚਾਰ ਕੀਤਾ ਜਾਣਾ ਜਾਰੀ ਰੱਖਿਆ ਜਾਵੇਗਾ। ਇਨ੍ਹਾਂ ਤਿੰਨਾਂ ਨੂੰ 4 ਮਾਰਚ ਜ਼ਮਾਨਤ ਦੀ ਸੁਣਵਾਈ ਲਈ ਬਰੈਂਪਟਨ ਅਦਾਲਤ ਵਿਚ ਪੇਸ਼ ਹੋਣਾ ਸੀ।

Share