ਮਿਸੀਸਾਗਾ ’ਚ ਕਾਰ ਖੋਹਣ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਸਮੇਤ ਬਰੈਂਪਟਨ ਦੇ 2 ਨੌਜਵਾਨ ਗਿ੍ਰਫ਼ਤਾਰ

239
Share

ਬਰੈਂਪਟਨ, 15 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਮਿਸੀਸਾਗਾ ਸ਼ਹਿਰ ’ਚ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਤੇ ਉਸ ਕੋਲੋਂ ਗੱਡੀ ਖੋਹਣ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਸਣੇ ਬਰੈਂਪਟਨ ਦੇ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਮਹਿਕਾਸ਼ ਸੋਹਲ ਤੇ ਹਮਜ਼ਾ ਸਾਜਿਦ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਇੱਕ ਮਹਿਲਾ ਆਪਣੇ ਛੋਟੇ ਬੱਚੇ ਨਾਲ ਆਪਣੀ ਗੱਡੀ ਵਿਚ ਮਿਸੀਸਾਗਾ ਦੇ ਬਰੇਡਨ ਬੁਲੇਵਾਰਡ ਅਤੇ ਏਅਰਪੋਰਟ ਰੋਡ ਖੇਤਰ ’ਚ ਪੈਂਦੇ ਇੱਕ ਫਾਸਟ-ਫੂਡ ਰੈਸਟੋਰੈਂਟ ’ਚ ਗਈ ਸੀ।
ਜਦੋਂ ਉਹ ਆਪਣੀ ਗੱਡੀ ’ਚੋਂ ਉਤਰ ਕੇ ਰੈਸਟੋਰੈਂਟ ਵੱਲ ਜਾਣ ਲੱਗੀ, ਤਾਂ ਉੱਥੇ ਦੋ ਨੌਜਵਾਨ ਆਏ, ਜਿਨ੍ਹਾਂ ਨੇ ਪਹਿਲਾਂ ਤਾਂ ਉਸ ਔਰਤ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਦੀ ਗੱਡੀ ਖੋਹ ਲਈ। ਇਸੇ ਦੌਰਾਨ ਇੱਕ ਰਾਹਗੀਰ ਉੱਥੇ ਆਇਆ, ਜਿਸ ਨੇ ਫੁਰਤੀ ਦਿਖਾਉਂਦੇ ਹੋਏ ਕਾਰ ਦੀ ਪਿਛਲੀ ਸੀਟ ਤੋਂ ਬੱਚਾ ਬਾਹਰ ਕੱਢ ਲਿਆ। ਇਸ ਮਗਰੋਂ ਉਹ ਦੋਵੇਂ ਲੁਟੇਰੇ ਗੱਡੀ ਲੈ ਕੇ ਫਰਾਰ ਹੋ ਗਏ।

Share