ਮਿਸ਼ੀਗਨ ‘ਚ ਸੁਰੱਖਿਆ ਗਾਰਡ ਦੀ ਹੱਤਿਆ ਮਾਮਲੇ ‘ਚ 3 ਨੂੰ ਜੀਵਨ ਭਰ ਲਈ ਜੇਲ੍ਹ

12

ਸੈਕਰਾਮੈਂਟੋ, 21 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਈ 2020 ਵਿਚ ਫਲਿੰਟ, ਮਿਸ਼ੀਗਨ ਵਿਚ ਫੈਮਿਲੀ ਡਾਲਰ ਸਟੋਰ ਦੇ ਇਕ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਦੇ ਮਾਮਲੇ ‘ਚ ਇਕ ਅਦਾਲਤ ਨੇ ਇਕ ਪਰਿਵਾਰ ਦੇ 3 ਜੀਆਂ ਨੂੰ ਜੀਵਨ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੈਲਵਿਨ ਮੁਨਰਲਿਨ ਨਾਮੀ ਸੁਰੱਖਿਆ ਗਾਰਡ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਸ ਨੇ ਇਕ ਔਰਤ ਨੂੰ ਸਟੋਰ ‘ਚ ਖਰੀਦਦਾਰੀ ਸਮੇਂ ਕੋਵਿਡ-19 ਤੋਂ ਬਚਾਅ ਲਈ ਮਾਸਕ ਪਾਉਣ ਲਈ ਕਿਹਾ ਸੀ। ਹੱਤਿਆ ਲਈ 47 ਸਾਲਾ ਸ਼ਰਮਲ ਲੇਸ਼ ਟੀਗ, ਤੇ ਉਸ ਦੀ ਪਤਨੀ 47 ਸਾਲਾ ਲੈਰੀ ਐਡਵਰਡ ਟੀਗ ਤੇ ਉਨ੍ਹਾਂ ਦੇ ਪੁੱਤਰ ਰਮਨੀਆ ਟਾਰਵਨ ਬਿਸ਼ਪ ਨੂੰ ਦੋਸ਼ੀ ਠਹਿਰਾਇਆ ਗਿਆ। ਗੀਨੀਜ ਕਾਊਂਟੀ ਸਰਕਟ ਕੋਰਟ ਵੱਲੋਂ ਜਾਰੀ ਆਦੇਸ਼ ਅਨੁਸਾਰ ਹੱਤਿਆ ਲਈ ਹਰ ਇਕ ਨੂੰ ਉਮਰ ਭਰ ਜੇਲ੍ਹ ਵਿਚ ਬਿਤਾਉਣੀ ਪਵੇਗੀ।