ਮਿਸ਼ੀਗਨ ‘ਚ ਵਿਅਕਤੀ ਨੇ ਦੂਜੀ ਵਾਰ ਜਿੱਤੀ 40 ਲੱਖ ਡਾਲਰ ਦੀ ਲਾਟਰੀ

620
Share

ਮਿਸ਼ੀਗਨ, 28 ਜੂਨ (ਪੰਜਾਬ ਮੇਲ)- ਅਮਰੀਕਾ ਦੇ ਦੱਖਣ ਪੂਰਬੀ ਮਿਸ਼ੀਗਨ ਦੇ ਵਿਅਕਤੀ ਨੇ ਦੂਜੀ ਵਾਰ 40 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਸਾਊਥ ਰੌਕਵੁੱਡ ਦੇ ਮਾਰਕ ਕਲਾਰਕ (50) ਨੇ ਸਾਲ 2017 ‘ਚ ਆਪਣੇ ਮਰਹੂਮ ਪਿਤਾ ਦੁਆਰਾ ਦਿੱਤੇ ਸਿੱਕੇ ਨਾਲ ਲਾਟਰੀ ਟਿਕਟ ਖਰਚ ਕੇ 40 ਲੱਖ ਡਾਲਰ ਦਾ ਇਨਾਮ ਜਿੱਤਿਆ ਸੀ। ਹੁਣ ਵੀ ਉਨ੍ਹਾਂ ਨੇ ਉਹੀ ਕੀਤਾ। ਉਸਨੇ ਕਿਹਾ, ‘ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇਕ ਵਾਰ ਲੱਖਾਂ ਜਿੱਤ ਸਕੋਗੇ ਅਤੇ ਤੁਸੀਂ ਕਦੇ ਨਹੀਂ ਸੋਚੋਗੇ ਕਿ ਇਹ ਦੋ ਵਾਰ ਹੋਵੇਗਾ। ਦੂਜੀ ਵਾਰ ਇਨਾਮ ਜਿੱਤ ਕੇ ਜੋ ਮਹਿਸੂਸ ਕਰ ਰਿਹਾ ਹਾਂ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਹੋ ਸਕਦਾ ਹੈ ਕਿ ਸੋਚੋ ਕਿ ਖੁਸ਼ਕਿਸਮਤ ਸਿੱਕੇ ਨੇ ਇਸ ਨੂੰ ਜਿੱਤਣ ‘ਚ ਮੇਰੀ ਸਹਾਇਤਾ ਕੀਤੀ।’ ਕਲਾਰਕ ਕੋਲ ਵਿਸ਼ੇਸ਼ ਤੌਰ ‘ਤੇ 25 ਲੱਖ ਡਾਲਰ ਜਾਂ 40 ਲੱਖ ਡਾਲਰ ਕਿਸ਼ਤਾਂ ਵਿਚ ਲੈਣ ਦੀ ਸ਼ਰਤ ਰੱਖੀ ਗਈ ਪਰ ਉਸ ਨੇ 40 ਲੱਖ ਲੈਣ ਦੀ ਬਜਾਏ 25 ਲੱਖ ਡਾਲਰ ਇਕੱਠੇ ਲੈਣ ਦੀ ਚੋਣ ਕੀਤੀ।


Share